ਮਨਿੰਦਰਜੀਤ ਸਿੱਧੂ
- ਏ.ਐੱਸ.ਪੀ ਡਾ. ਮਹਿਤਾਬ ਸਿੰਘ ਦੇ ਕੰਮਾਂ ਨੂੰ ਸਲਾਹਿਆ
ਜੈਤੋ, 12 ਮਈ 2020 - ਫਰੀਦਕੋਟ ਜ਼ਿਲ੍ਹੇ ਦੇ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਨੇ ਜੈਤੋ ਸ਼ਹਿਰ ਅੰਦਰ ਲੱਗੇ ਵੱਖ-ਵੱਖ ਪੁਲਿਸ ਨਾਕਿਆਂ ਦਾ ਦੌਰਾ ਕੀਤਾ।ਉਹਨਾਂ ਨਾਕਿਆਂ ਉੁੱਪਰ ਤੈਨਾਤ ਪੁਲਿਸ ਕਰਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਦੁਆਰਾ ਕੀਤੀ ਜਾ ਰਹੀ ਕਠਿਨ ਡਿਊਟੀ ਲਈ ਉਹਨਾਂ ਨੂੰ ਸ਼ਾਬਾਸੀ ਦੇ ਕੇ ਮਨੋਬਲ ਵਧਾਇਆ।
ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆ ਰਹੀ ਹੋਵੇ ਤਾਂ ਉਹ ਖੁੱਲ੍ਹ ਕੇ ਦੱਸ ਸਕਦੇ ਹਨ, ਪਰ ਨਾਕਿਆਂ ਉੱਪਰ ਤੈਨਾਤ ਪੁਲਿਸ ਮੁਲਾਜ਼ਮਾਂ ਨੇੇ ਕਿਹਾ ਕਿ ਏ.ਐੱਸ.ਪੀ. ਡਾ. ਮਹਿਤਾਬ ਸਿੰਘ ਅਤੇ ਐੱਸ.ਐੱਚ.ਓ ਇੰਸਪੈਕਟਰ ਦਲਜੀਤ ਸਿੰਘ ਦੁਆਰਾ ਸਾਡੀ ਹਰ ਛੋਟੀ ਛੋਟੀ ਲੋੜ ਅਤੇ ਸਮੱਸਿਆ ਦਾ ਖਿਆਲ ਰੱਖਿਆ ਜਾ ਰਿਹਾ ਹੈ।ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ ਨੇ ਏ.ਐੱਸ.ਪੀ ਜੈਤੋ ਅਤੇ ਥਾਣਾ ਮੁਖੀ ਜੈਤੋ ਦੇ ਪੁਖਤਾ ਪ੍ਰਬੰਧਾਂ ਉੱਪਰ ਸੰਤੁਸ਼ਟਤਾ ਪ੍ਰਗਟਾਉਂਦਿਆਂ ਉਹਨਾਂ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਸਾਰੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਅਤੇ ਕਿਹਾ ਕਿ ਇਸ ਕੌਮੀ ਲੜਾਈ ਵਿੱਚ ਤੁਹਾਡੇ ਇਸ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਹਨਾਂ ਕਿਹਾ ਕਿ ਉਹ ਡਿਊਟੀ ਕਰ ਰਹੇ ਮੁਲਾਜ਼ਮਾਂ ਲਈ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨਿਆਂ ਆਦਿ ਦੇ ਪ੍ਰਬੰਧਾਂ ਲਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।ਇਸ ਮੌਕੇ ਉਹਨਾਂ ਨਾਲ ਐੱਸ.ਪੀ. ਸੇਵਾ ਸਿੰਘ ਮੱਲ੍ਹੀ, ਏ.ਐੱਸ.ਪੀ ਡਾ. ਮਹਿਤਾਬ ਸਿੰਘ, ਐੱਸ.ਐੱਚ.ਓ ਇੰਸਪੈਕਟਰ ਦਲਜੀਤ ਸਿੰਘ,ਸੀ.ਆਈ.ਸਟਾਫ਼ ਇੰਚਰਾਜ ਜੈਤੋ ਕੁਲਬੀਰ ਚੰਦ, ਟ੍ਰੈੁਫ਼ਿਕ ਇੰਚਾਰਜ਼ ਸਵਰਨਜੀਤ ਸਿੰਘ ਸੇਖੋਂ, ਏ.ਐੱਸ.ਆਈ ਨਛੱਤਰ ਸਿੰਘ, ਏ.ਐੱਸ.ਆਈ. ਗੁਰਮੁਖ ਸਿੰਘ, ਏ.ਐੱਸ.ਆਈ. ਹਰਬੰਸ ਲਾਲ, ਏ.ਐੱਸ.ਆਈ. ਬਲਜਿੰਦਰ ਸਿੰਘ, ਏ.ਐੱਸ.ਆਈ. ਅਮਨਦੀਪ ਕੌਰ, ਕਾਂਸਟੇਬਲ ਖੁਸ਼ਵਿੰਦਰ ਸਿੰਘ ਆਦਿ ਹਾਜ਼ਰ ਰਹੇ।