ਨਾਸਿਕ, 13 ਮਈ 2020 - ਕੋਰੋਨਾ ਲੌਕਡਾਊਨ ਕਾਰਨ ਦੂਜੇ ਸੂਬਿਆਂ 'ਚ ਫਸੇ ਮਜ਼ਦੂਰ ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਹਨ। ਇਸ ਦੌਰਾਨ ਇੱਕ ਗਰਭਵਤੀ ਔਰਤ ਮਜ਼ਦੂਰ ਵੀ ਆਪਣੇ ਪਰਿਵਾਰ ਨਾਲ ਘਰ ਨੂੰ ਵਾਪਿਸ ਪਰਤ ਰਹੀ ਸੀ ਨੇ ਰਸਤੇ 'ਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਔਰਤ ਨੂੰ 9ਵਾਂ ਮਹੀਨਾ ਚੱਲ ਰਿਹਾ ਸੀ ਅਤੇ ਉਹ ਆਪਣੀ ਪ੍ਰੈਗਨੈਂਸੀ ਦੇ 9ਵੇਂ ਮਹੀਨੇ 'ਚ ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਲਈ ਆਪਣੇ ਪਰਿਵਾਰ ਦੇ ਨਾਲ ਪੈਦਲ ਹੀ ਚੱਲ ਪਈ।
ਗਰਭਵਤੀ ਔਰਤ ਦੀ ਪਹਿਚਾਣ ਸ਼ਕੁੰਤਲਾ ਵਜੋਂ ਹੋਈ ਹੈ ਅਤੇ ਜਦੋਂ ਉਹ ਪੈਦਲ ਸਫਰ ਕਰ ਰਹੀ ਸੀ ਤਾਂ ਅਚਾਨਕ ਉਸ ਨੂੰ ਦਰਦਾਂ ਸ਼ੁਰੂ ਹੋਣ ਤੋਂ ਬਾਅਦ ਨਾਲ ਦੀਆਂ ਔਰਤਾਂ ਨੇ ਸਾੜ੍ਹੀ ਦਾ ਪਰਦਾ ਕਰਕੇ ਡਿਲਿਵਰੀ ਕਰਵਾਈ। ਡਿਲਿਵਰੀ ਤੋਂ ਬਾਅਦ ਸ਼ਕੁੰਤਲਾ ਦੋ ਘੰਟੇ ਆਰਾਮ ਕਰਕੇ ਵਾਪਿਸ ਆਪਣੇ ਘਰ ਵੱਲੋਂ ਚੱਲ ਪਈ ਅਤੇ ਸ਼ਕੁੰਤਲਾ ਐਤਵਾਰ ਸ਼ਾਮ ਨੂੰ ਮੱਧ ਪ੍ਰਦੇਸ਼ ਦੇ ਸੇਂਧਵਾ ਪਹੁੰਚੀ। ਔਰਤ ਨੇ ਡਿਲਿਵਰੀ ਤੋਂ ਪਹਿਲਾਂ ਲਗਭਗ 70 ਕਿਲੋਮੀਟਰ ਅਤੇ ਡਿਲਿਵਰੀ ਤੋਂ ਬਾਅਦ 160 ਕਿਲੋਮੀਟਰ ਦਾ ਸਫਰ ਪੂਰਾ ਕੀਤਾ।
ਸ਼ਕੁੰਤਲਾ ਦੇ ਘਰਵਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਘਰਵਾਲੀ ਅਤੇ ਬੱਚਾ ਦੋਵੇਂ ਠੀਕ ਹਨ, ਅਤੇ ਉਨ੍ਹਾਂ ਦੇ ਸਾਰੇ ਟੈਟਸ ਵੀ ਕਰਵਾਏ ਗਏ ਹਨ ਜੋ ਕਿ ਬਿਲਕੁਲ ਠੀਕ ਆਏ ਹਨ।