ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ, 14 ਮਈ 2020 - ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਕਾਂਗਰਸੀ ਆਗੂ ਸ੍ਰੀ ਸੁਖਰਾਜ ਸਿੰਘ ਨੱਤ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਸ੍ਰੀ ਨੱਤ ਜੋ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ ਮਾਨਸਾ ਜ਼ਿਲ੍ਹੇ ਦੇ ਹਰਮਨ ਪਿਆਰੇ ਆਗੂ ਹਨ ਜੋ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ 2002 ਤੋਂ 2007 ਤੱਕ ਵੀਵਕੋ ਨਿਗਮ ਦੇ ਚੇਅਰਮੈਨ ਰਹੇ।
ਬਡਹੇੜੀ ਨੇ ਆਖਿਆ ਕਿ ਸ੍ਰੀ ਨੱਤ ਮਾਨਸਾ ਅਤੇ ਬਠਿੰਡਾ ਜ਼ਿਲਿਆਂ ਅੰਦਰ ਚੰਗਾ ਅਧਾਰ ਰੱਖਦੇ ਸਨ ਭਾਵੇਂ ਉਹ ਕਈ ਰਾਜਸੀ ਅਤੇ ਵਕਤੀ ਹਾਲਾਤਾਂ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ ਉਹ ਆਪਣੇ ਮਿਲਣਸਾਰ ਸੁਭਾਅ ਦੇ ਮਾਲਕ ਹੋਣ ਕਰਕੇ ਕਿਸੇ ਨੂੰ ਹਰਾਉਣ ਅਤੇ ਜਿਤਾਉਣ ਦੀ ਸਮਰਥਾ ਰੱਖਦੇ ਸਨ ਇਸ ਲਈ ਪਾਰਟੀ ਲੀਡਰਸ਼ਿਪ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਸੀ ਕਰਦੀ।
ਬਡਹੇੜੀ ਨੇ ਆਖਿਆ ਕਿ ਸ੍ਰੀ ਸੁਖਰਾਜ ਸਿੰਘ ਨੱਤ ਦੀ ਬੇਵਕਤੀ ਮੌਤ ਨਾਲ ਇੱਕ ਵੱਡਾ ਖਲਾਅ ਪਿਆ ਹੈ ਜਿਸ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ ਵਾਹਿਗੁਰੂ ਕਿਰਪਾ ਕਰੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਅਤੇ ਸਬੰਧੀਆਂ ਨੂੰ ਇਹ ਦੁੱਖ ਬਰਦਾਸ਼ਤ ਕਰਨ ਇਹ ਸਦਮਾ ਸਹਿਣ ਦੀ ਹਿੰਮਤ ਬਖ਼ਸ਼ੇ।