ਜ਼ਿਆਦਾ ਪਰਵਾਸੀਆਂ ਨੂੰ ਲੈ ਜਾਣ ਲਈ ਰੇਲਵੇ ਦੇ ਹੋਰ ਰੇਕਾਂ ਕੀਤਾ ਪ੍ਰਾਪਤ
1501 ਪ੍ਰਵਾਸੀ ਬਿਹਾਰ ਦੇ ਚਾਰ ਜ਼ਿਲ੍ਹਿਆਂ ਲਈ ਰਵਾਨਾ
ਐਸ ਏ ਐਸ ਨਗਰ, 14 ਮਈ 2020: ਸੱਠ ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਆਪਣੇ-ਆਪਣੇ ਘਰਾਂ ਵਿੱਚ ਭੇਜਣ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਮੁਹਾਲੀ ਪ੍ਰਸ਼ਾਸਨ ਨੇ ਇੱਕ ਹਫ਼ਤੇ ਵਿੱਚ ਲਗਭਗ ਪੰਦਰਾਂ ਹਜ਼ਾਰ ਨੂੰ ਸਫਲਤਾਪੂਰਵਕ ਵਾਪਸ ਭੇਜਿਆ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਨੇ ਕਿਹਾ “ਅਸੀਂ ਅੰਕੜੇ ਇਕੱਠੇ ਕੀਤੇ ਹਨ, ਅੰਕੜਿਆਂ 'ਤੇ ਕੰਮ ਕੀਤਾ ਹੈ ਅਤੇ ਬਾਹਰੀ ਪ੍ਰਵਾਸੀਆਂ ਲਈ ਜ਼ਿਲ੍ਹੇ ਅਨੁਸਾਰ ਰਵਾਨਗੀ ਦਾ ਸਡਿਊਲ ਤਿਆਰ ਕੀਤਾ ਹੈ; ਸ਼ੁਰੂ ਵਿਚ ਉਹ ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਗਿਆ ਜਿਥੇ ਬਹੁਤ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਹਰਦੋਈ ਦੀ ਤਰ੍ਹਾਂ ਜਾਣਾ ਚਾਹੁੰਦੇ ਸਨ ਅਤੇ ਇਸ ਤੋਂ ਬਾਅਦ ਕਈ ਨੇੜਲੀਆਂ ਥਾਵਾਂ ਦੇ ਲੋਕਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਭੇਜਿਆ ਜਾ ਰਿਹਾ ਹੈ। ’’
ਸ੍ਰੀ ਗਿਰੀਸ਼ ਦਯਾਲਨ ਨੇ ਦੱਸਿਆ “ਆਉਣ ਵਾਲੇ ਸਮੇਂ ਝੋਨੇ ਦੀ ਲੁਆਈ ਦੌਰਾਨ ਰੁਜ਼ਗਾਰ ਦੇ ਮੌਕੇ ਦੇ ਨਾਲ-ਨਾਲ ਮਜ਼ਦੂਰਾਂ ਦੀ ਉਦਯੋਗਿਕ ਅਤੇ ਨਿਰਮਾਣ ਖੇਤਰਾਂ ਵਿੱਚ ਸਰਗਰਮੀ ਦੀ ਬਹਾਲੀ ਦੇ ਨਾਲ, ਘਰ ਵਾਪਸੀ ਲਈ ਰਜਿਸਟਰ ਨਾ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ; ਰੋਜ਼ਾਨਾ ਤੀਹ ਪ੍ਰਤੀਸ਼ਤ ਪਰਵਾਸੀ ਵਾਪਸ ਜਾਣ ਤੋਂ ਇਨਕਾਰ ਕਰ ਰਹੇ ਹਨ। ” ਉਹਨਾਂ ਅੱਗੇ ਕਿਹਾ ਕਿ ਫਿਲਹਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਵਾਪਸ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਜੋ ਵਾਪਸ ਜਾਣ ਦੀ ਇੱਛਾ ਰੱਖਦੇ ਹਨ। ਅਸਲ ਵਿੱਚ, ਅਸੀਂ ਮੁਹਾਲੀ ਪ੍ਰਸ਼ਾਸਨ ਵੱਲਂੀ ਨਿਰਧਾਰਤ ਕੀਤੀ ਗਈ ਮੰਜ਼ਿਲ ’ਤੇ ਜਾਣ ਦੀ ਇੱਛਾ ਰੱਖਣ ਵਾਲੇ ਰੋਪੜ ਅਤੇ ਨਵਾਂ ਸ਼ਹਿਰ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਵੀ ਮੋਹਾਲੀ ਤੋਂ ਬੋਰਡਿੰਗ ਸਹੂਲਤ ਵਿਚ ਵਾਧਾ ਕਰਨ ਜਾ ਰਹੇ ਹਾਂ।
ਸ੍ਰੀ ਗਰੀਸ਼ ਦਿਆਲਨ ਨੇ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਦੇ ਬਹੁਤ ਘੱਟ ਗਿਣਤੀ ਦੇ ਲੋਕਾਂ, ਜੋ ਉਸ ਸਥਾਨ ਤੇ ਜਾਣਾ ਚਾਹੁੰਦੇ ਹਨ ਜੋ ਸਥਾਨ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਡਿਊਲ ਵਿਚ ਨਹੀਂ ਹੈ, ਨੂੰ ਗੁਆਂਢੀ ਜ਼ਿਲ੍ਹਿਆਂ ਤੋਂ ਉਸ ਮੰਜ਼ਿਲ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਰਵਾਨਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 225 ਪ੍ਰਵਾਸੀਆਂ ਨੂੰ ਬੁੱਧਵਾਰ ਨੂੰ ਬੱਸਾਂ ਰਾਹੀਂ ਸਰਹਿੰਦ ਲਈ ਭੇਜਿਆ ਗਿਆ ਜਿਥੋਂ ਉਹਨਾ ਨੂੰ ਮਨੀਪੁਰ ਅਤੇ ਆਂਧਰਾ ਪ੍ਰਦੇਸ਼ ਲਈ ਰਵਾਨਾ ਕੀਤਾ ਗਿਆ ਹੈ ਜਦੋਂਕਿ ਲਗਭਗ 900 ਹੋਰ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਜਾਣਗੇ। ਇਸ ਤੋਂ ਇਲਾਵਾ, ਪ੍ਰਾਈਵੇਟ ਵਾਹਨਾਂ 'ਤੇ ਵਾਪਸ ਜਾਣ ਦੀ ਮੰਗ ਕਰ ਰਹੇ ਲੋਕਾਂ ਨੂੰ ਸਕ੍ਰਿਨਿੰਗ ਤੋਂ ਬਾਅਦ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਕ ਵਾਰ ਕੁਲੈਕਸ਼ਨ ਸੈਂਟਰ ਵਿਚ ਅਤੇ ਇਕ ਵਾਰ ਰੇਲਵੇ ਸਟੇਸ਼ਨ 'ਤੇ ਸਾਰੇ ਪ੍ਰਵਾਸੀਆਂ ਦੀ ਦੋਹਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕੁਲੈਕਸ਼ਨ ਸੈਂਟਰਾਂ ਤੋਂ ਰੇਲਵੇ ਸਟੇਸ਼ਨ ਤਕ ਮੁਫਤ ਬੱਸਾਂ ਵਿਚ ਚੜ੍ਹਾਇਆ ਜਾਂਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਬਿਸਕੁਟ ਮੁਹੱਈਆ ਕਰਵਾਏ ਜਾਂਦੇ ਹਨ। ਇਹ ਅਭਿਆਸ ਇੰਨੀ ਵਧੀਆ ਅਤੇ ਨਿਰਵਿਘਨ ਢੰਗ ਨਾਲ ਚਲਾਇਆ ਗਿਆ ਹੈ ਕਿ ਰੋਜ਼ਾਨਾ ਰਵਾਨਗੀ ਹਮੇਸ਼ਾ ਸਹੀ ਸਮੇਂ ਤੇ ਹੁੰਦੀ ਹੈ।
ਅੱਠਵੀਂ ਸਪੈਸ਼ਲ ਰੇਲਗੱਡੀ ਮੋਹਾਲੀ ਰੇਲਵੇ ਸਟੇਸ਼ਨ ਤੋਂ ਵੀਰਵਾਰ ਨੂੰ ਬਿਹਾਰ ਲਈ ਰਵਾਨਾ ਹੋਈ, ਜਿਸ ਵਿਚ 1501 ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਗ੍ਰਹਿ ਰਾਜ ਭੇਜਿਆ ਗਿਆ। ਰੇਲਗੱਡੀਆਂ ਵਿਚ ਬੋਗੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਇਹ ਕਟਿਹਾਰ, ਪਟਨਾ, ਚੰਪਾਰਣ ਅਤੇ ਬਰੌਨੀ ਵਿਖੇ ਠਹਿਰਾਅ ਨਾਲ ਜਾਵੇਗੀ।