ਕੁਲਵੰਤ ਸਿੰਘ ਬੱਬੂ
- ਕੋਰੋਨਾ ਨੂੰ ਹਰਾਉਣ ਲਈ ਗਰੀਨ ਐਸ ਨੇ ਸੰਭਾਲਿਆ ਮੋਰਚਾ ਪਿੰਡਾਂ ਤੇ ਕਾਲੋਨੀਆਂ ਚ ਜਾ ਕੇ ਡੋਰ ਟੂ ਡੋਰ ਕੀਤਾ ਸੈਨੇਟਾਈਜ
ਰਾਜਪੁਰਾ, 14 ਮਈ 2020 - ਜਿੱਥੇ ਮਹਾਮਾਰੀ ਨਾਲ ਸਾਰਾ ਦੇਸ਼ ਪਰੇਸ਼ਾਨੀ ਝੇਲ ਰਿਹਾ ਹੈ ਸਰਕਾਰ ਤੱਕ ਇਸ ਮਹਾਮਾਰੀ ਨਾਲ ਲੜਾਈ ਵਿੱਚ ਜੁਟੀ ਹੋਈ ਹੈ ਸ਼ਾਸਨ - ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਪਣੇ ਆਪ ਅਤੇ ਵੱਖਰੇ ਧਾਰਮਿਕ ਸੰਗਠਨਾਂ ਦਾ ਸਹਾਰਾ ਲੈ ਕੇ ਕਰੋਨਾ ਦੇ ਖਿਲਾਫ ਮੁਹਿੰਮ ਛਿੜੀ ਹੋਈ ਹੈ ਇੱਸੇ ਤਰਾਂ ਨਿਸਵਾਰਥ ਭਾਵਨਾ ਨਾਲ ਇਨਸਾਨੀਅਤ ਦੀ ਸੇਵਾ ਦੇ ਪਹਰੇਦਾਰ ਸ਼ਾਹ ਸਤਨਾਮ ਜੀ ਗਰੀਨ ਅੈਸ ਵੇਲਫੇਅਰ ਫੋਰਸ ਵਿੰਗ ਰਾਜਪੁਰਾ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਅਤੇ ਪੈਰਾਮੇਡਿਕਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੂਰੇ ਸ਼ਹਿਰ ਤੇ ਆਊਟਰ ਤੇ ਵਸੇ ਪਿੰਡ ਤੇ ਕਾਲੋਨੀਆਂ ਵਿੱਚ ਦਵਾਈ ਛਿੜਕ ਕੇ ਸੈਨਿਟਾਇਜ ਕਰਨ ਦਾ ਜਿੰਮਾ ਲਿਆ।
ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਗਰੀਨ ਐੱਸ ਵੇਲਫੇਅਰ ਫੋਰਸ ਵਲੋਂ ਅਤੇ ਬਲਾਕ ਕਮੇਟੀ ਜਿੰਮੇਵਾਰ ਪ੍ਰੇਮੀ ਰਾਜੇਸ਼ ਇੰਸਾ ਨੇ ਦੱਸਿਆ ਦੀ ਕੁਦਰਤੀ ਆਪਦਾ ਅਤੇ ਮਹਾਮਾਰੀ ਦੇ ਖਿਲਾਫ ਹਮੇਸ਼ਾ ਆਪਣੀ ਟ੍ਰੇਨਿੰਗ ਅਤੇ ਤਕਨੀਕ ਨਾਲ ਗਰੀਨ ਐਸ ਵੈੱਲਫੇਅਰ ਫੋਰਸ ਤਿਆਰ ਰਹਿੰਦੀ ਹੈ ਉਂਜ ਹੀ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਸਿੰਘ ਕੰਬੋਜ ਦੇ ਨਿਰਦੇਸ਼ ਅਤੇ ਸਿਵਲ ਪ੍ਰਸ਼ਾਸਨ ਅਤੇ ਮੇਡੀਕਲ ਸਟਾਫ ਦੇ ਸਹਿਯੋਗ ਨਾਲ ਅੱਜ ਸ਼ਹਿਰ ਦੇ ਨਾਲ ਲੱਗਦੀ ਕਾਲੋਨੀਆਂ ਅਤੇ ਪਿੰਡ ਜਿਵੇਂ ਕਿ ਗੁਰੂ ਨਾਨਕ ਪੁਰਾ ਮੋਹਲਾ,ਗੁਰੂ ਅਰਜਨਦੇਵ ਕਲੋਨੀ, ਦੇ ਵਿਚ ਦਵਾਈ ਦਾ ਛਿੜਕਾਵ ਕਰਕੇ ਸੈਨਿਟਾਇਜ ਕੀਤਾ ਅਤੇ ਲੋਕਾਂ ਨੁੰ ਘਰ ਵਿੱਚ ਰਹਿਣ ਦੀ ਅਪੀਲ ਦੀ ਤਾਂਕਿ ਕਰੋਨਾ ਦਾ ਵਾਇਰਸ ਪੈਦਾ ਨਾ ਹੋ ਸਕੇ ਉਨ੍ਹਾਂਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਤਰ੍ਹਾਂ ਅੱਗੇ ਸ਼ਾਸਨ - ਪ੍ਰਸ਼ਾਸਨ ਸਹਿਯੋਗ ਕਰੇਗਾ ਉਂਜ ਹੀ ਸਾਡਾ ਇਹ ਸੇਵਾ ਦਾ ਕਾਰਵਾਂ ਚੱਲਦਾ ਰਹੇਗਾ ਕਿਉਂਕਿ ਅਸੀ ਲੋਕਾਂ ਨੇ ਕਰੋਨਾ ਕੋਲੋੰ ਡਰਨਾ ਨਹੀਂ ਹੈ ਸਗੋਂ ਕਰੋਨਾ ਨੂੰ ਭਜਾਉਣਾ ਹੈ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਵੇਗਾ ਇਸ ਮੌਕੇ ਉੱਤੇ ਗ ਵਾਰਡ ਨੰਬਰ 11 ਤੋਂ ਰਣਬੀਰ ਸਿੰਘ ਭੰਗੂ,ਕੁਲਵੰਤ ਸਿੰਘ,ਸ਼ਿੰਗਾਰਾ ਸਿੰਘ, ਮੁਖਤਿਆਰ ਸਿੰਘ, ਬੂਟਾ ਸਿੰਘ,ਰਾਜਾ ਸਿੰਘ, ਵੱਲੋਂ ਪੂਰਾ ਸਹਿਯੋਗ ਕਰਦੇ ਹੋਏ ਇਸ ਨੇਕ ਕੰਮ ਕੀਤੀ ਸ਼ਲਾਘਾ ਕਿਤੀ ਅਤੇ ਨਾਲ ਹੋਕੇ ਕਲੋਨੀ ਵਿੱਚ ਸੈਨਿਟਾਇਜ ਦਾ ਕੰਮ ਕਰਵਾਇਆ । ਗਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਹੋਰ ਮੈਂਬਰ ਅਭੀਸ਼ੇਕ ਇੰਸਾ ਪੁਰਸ਼ੋਤਮ ਇੰਸਾ , ਪੰਕਜ ਇੰਸਾ , ਮੰਗਲ ਇੰਸਾ , ਸੰਨੀ , ਸਿਕੰਦਰ , ਰਾਹੁਲ ਅਤੇ ਹੋਰ ਸੇਵਾਦਾਰਾ ਨੇ ਵੀ ਇਸ ਸੇਵਾ ਦੇ ਕਾਰਜ ਵਿੱਚ ਸਹਿਯੋਗ ਕੀਤਾ।