ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2020 - ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ' ਤੇ ਅਮਲ ਕਰਦਿਆਂ ਸਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਜਰਨੈਲ ਸਿੰਘ ਅਤੇ ਜਸਬੀਰ ਕੌਰ ਨੇ ਆਪਣੀ ਪੋਤਰੀ ਕਵਹਰਨੂਰ ਦਾ ਜਨਮ ਦਿਨ ਮਨਾਇਆ। ਇਸ ਮੌਕੇ ਤੇ ਕਵਹਰਨੂਰ ਦੇ ਪਿਤਾ ਹਰਮੀਤ ਅਰੋੜਾ ਅਤੇ ਮਾਤਾ ਨੂਰ ਅਰੋੜਾ ਨੇ ਕਿਹਾ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਅੰਤਰ ਨਹੀ ਰਹਿ ਗਿਆ, ਧੀਆਂ ਵੀ ਹਰ ਦੁੱਖ ਸੁੱਖ ਵਿੱਚ ਮਾਪਿਆਂ ਦੇ ਬਰਾਬਰ ਸ਼ਰੀਕ ਹੁੰਦੀਆਂ ਹਨ। ਉਨ੍ਹਾਂ ਕਿਹਾ ਸਾਡੇ ਘਰ ਇੱਕ ਧੀ ਹੈ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਤੇ ਉਨ੍ਹਾਂ ਕਿਹਾ ਜਿਸ ਤਰ੍ਹਾਂ ਲੋਕ ਆਪਣੇ ਪੁੱਤਰਾਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਨ ਉਨ੍ਹਾਂ ਕਿਹਾ ਅਸੀਂ ਆਪਣੀ ਧੀਅ ਦਾ ਜਨਮ ਦਿਨ ਵੀ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਧੀਆਂ ਵੀ ਕਿਸੇ ਨਾਲੋਂ ਘੱਟ ਨਹੀ। ਇਸ ਮੌਕੇ ਤੇ ਕਵਹਰਨੂਰ ਦੇ ਦਾਦਾ ਜਰਨੈਲ ਸਿੰਘ ਅਤੇ ਦਾਦੀ ਜਸਬੀਰ ਕੌਰ ਨੇ ਕਿਹਾ ਜੇਕਰ ਕਿਸੇ ਦੇ ਘਰ ਵੀ ਧੀਅ ਜਨਮ ਲੈਂਦੀ ਹੈ ਉਸਦਾ ਦਿਲੋਂ ਸਤਿਕਾਰ ਕਰੋਂ। ਉਨ੍ਹਾਂ ਕਿਹਾ ਅੱਜ ਕੱਲ੍ਹ ਪੁੱਤਰਾਂ ਤੋ ਜਿਆਦਾ ਮਾਂ ਪਿਉ ਦਾ ਨਾਮ ਧੀਆਂ ਰੋਸ਼ਨ ਕਰਦੀਆਂ ਹਨ। ਉਨ੍ਹਾਂ ਕਿਹਾ ਇਸ ਲਈ ਕਿਸੇ ਘਰ ਧੀਅ ਜਨਮ ਲਵੇ ਚਾਹੇ ਪੁੱਤਰ ਕਿਸੇ ਨੂੰ ਇਨ੍ਹਾਂ ਵਿੱਚ ਕੋਈ ਫਰਕ ਨਹੀ ਕਰਨਾ ਚਾਹੀਦਾ। ਜਰਨੈਲ ਸਿੰਘ ਅਤੇ ਜਸਬੀਰ ਕੌਰ ਨੇ ਅੱਗੇ ਕਿਹਾ ਅੱਜ ਸਮਾਜ ਦੇ ਲੋਕਾਂ ਨੂੰ ਧੀਆਂ ਦੇ ਜਨਮ ਮੌਕੇ ਮਾਯੂਸ ਹੋਣ ਦੀ ਜਗ੍ਹਾ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਲੜਕੀਆਂ ਨੂੰ ਵੱਧ ਤੋ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਮਾਜ ਵਿੱਚ ਸਿਰ ਉੱਚਾ ਕਰਕੇ ਜਿਓ ਸਕਣ । ਦੱਸਣਯੋਗ ਹੈ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਤੋ ਬਚਣ ਲਈ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ। ਇਸ ਲਈ ਅਰੋੜਾ ਪਰਿਵਾਰ ਨੇ ਆਪਣੀ ਧੀਅ ਦਾ ਜਨਮ ਦਿਨ ਇਸ ਵਾਰ ਘਰ ਵਿੱਚ ਹੀ ਮਨਾਇਆ। ਇਸ ਮੌਕੇ ਅਰੋੜਾ ਪਰਿਵਾਰ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਪਰਮਜੀਤ ਕੌਰ, ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਦੋਆਬਾ ਦੇ ਪ੍ਰਧਾਨ ਪਰਦੀਪ ਸਿੰਘ ਸਾਗਰ, ਸਮਾਜਸੇਵੀ ਪ੍ਰਭਮੀਤ ਕੰਧਾਰੀ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ ਵੱਲੋਂ ਕਵਹਰਨੂਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।