ਮਨਿੰਦਰਜੀਤ ਸਿੱਧੂ
ਜੈਤੋ, 15 ਮਈ 2020 - ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਪਿਛਲ਼ੇ ਕਈ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਕਰਕੇ ਲੱਗੇ ਲਾਕਡਾਊਨ ਦੌਰਾਨ ਲੋਕਾਂ ਦੀ ਸੇਵਾ ਵਿੱਚ ਜੁਟੀਆਂ ਸਮਾਜਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿਹਤ ਕਰਮਚਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੀ ਹੌਂਸ਼ਲਾ ਅਫ਼ਜਾਈ ਲਈ ਉਹਨਾਂ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਜਿਸਦੇ ਚਲਦਿਆਂ ਅੱਜ ਮਾਸਟਰ ਬਲਦੇਵ ਸਿੰਘ ਨੇ ਸੀ.ਆਈ.ਏ. ਸਟਾਫ਼. ਜੈਤੋ ਦੇ ਇੰਚਾਰਜ਼ ਕੁਲਬੀਰ ਚੰਦ ਅਤੇ ਉਨਾਂ ਦੀ ਪੂਰੀ ਟੀਮ ਦਾ ਸੀ.ਆਈ.ਏ. ਸਟਾਫ਼ ਜੈਤੋ ਦੇ ਦਫ਼ਤਰ ਵਿਖੇ ਪਹੁੰਚ ਕੇ ਉਨਾਂ ਦਾ ਸਨਮਾਨ ਕੀਤਾ। ਜਿਕਰਯੋਗ ਹੈ ਕਿ ਸੀ.ਆਈ.ਏ. ਸਟਾਫ਼ ਇੰਚਾਰਜ਼ ਕੁਲਬੀਰ ਚੰਦ ਜਦੋਂ ਤੋਂ ਲਾਕਡਾਊਨ ਲੱਗਿਆ ਹੈ, ਉਸ ਦਿਨ ਤੋਂ ਲੈਕੇ ਹੁਣ ਤੱਕ ਗਰੀਬ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਕੁਲਬੀਰ ਚੰਦ ਅਤੇ ਉਨਾਂ ਦੀ ਟੀਮ ਹਰ ਰੋਜ ਲੋਕਾਂ ਨੂੰ ਹਰੀਆਂ ਸਬਜੀਆਂ, ਰਾਸ਼ਨ ਦੀਆਂ ਕਿੱਟਾਂ ਅਤੇ ਲੰਗਰ ਆਦਿ ਵੰਡਦੇ ਹਨ।
ਪਿਛਲੇ ਕਈ ਦਿਨ ਉਨਾਂ ਵੱਲੋਂ ਜੈਤੋ ਦੀ ਸਮਾਜਸੇਵੀ ਸੰਸਥਾ ਵਰਿੰਦਰ ਰਿੰਮੀ ਵੈਲਫੇਅਰ ਸੋਸਾਇਟੀ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਜੈਤੋ ਸ਼ਹਿਰ ਅਤੇ ਆਸ ਪਾਸ ਲੱਗਦੇ ਕਈ ਪਿੰਡਾਂ ਵਿੱਚ ਮੈਡੀਕਲ ਕੈਂਪ ਵੀ ਲਗਵਾਏ ਜਿਸ ਵਿੱਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆ।ਇਸ ਮੌਕੇ ਰੋਸ਼ਨ ਲਾਲ ਸ਼ਰਮਾ, ਏ.ਐਸ.ਆਈ. ਹਰਬੰਸ ਸਿੰਘ, ਮੁਨਸ਼ੀ ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਖੁਸ਼ਵਿੰਦਰ ਸਿੰਘ, ਹੌਲਦਾਰ ਰਣਦੀਪ ਸਿੰਘ, ਹੌਲਦਾਰ ਜਤਿੰਦਰ ਸਿੰਘ, ਕਾਂਸਟੇਬਲ ਸੁਖਦੀਪ ਸਿੰਘ ਅਤੇ ਕਾਂਸਟੇਬਲ ਲਛਮਣ ਸਿੰਘ ਆਦਿ ਹਾਜਰ ਸਨ।