ਕਿਹਾ! ਛੋਟੀਆਂ ਸਨਅਤਾਂ ਦੀ ਸ਼ੁਰੂਆਤ ਅਤੇ ਕਣਕ ਦੀ ਖਰੀਦ ਹੋਈ ਤਸੱਲੀਬਖਸ਼, ਕਿਸਾਨ ਖੁਸ਼
ਲੁਧਿਆਣਾ , 17 ਮਈ 2020: ਪੰਜਾਬ ਦੇ ਉਦਯੋਗਿਕ ਅਦਾਰਿਆਂ ਨਾਲ ਸਬੰਧਿਤ ਚੇਅਰਮੈਨਾਂ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸਨਅਤਾਂ ਅਤੇ ਖੇਤੀ ਖੇਤਰ ਵਿੱਚ ਲਏ ਫੈਸਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਸਮੇਂ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਮਰੈਨ ਸ੍ਰੀ ਕੇ. ਕੇ. ਬਾਵਾ, ਲਾਰਜ ਇੰਡਸਟਰੀਜ਼ ਦੇ ਚੇਅਰਮੈਨ ਸ੍ਰੀ ਪਵਨ ਦੀਵਾਨ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਕਣਕ ਦੀ ਖਰੀਦ, ਛੋਟੀਆਂ ਸਨਅਤਾਂ ਦਾ ਚਾਲੂ ਹੋਣਾ ਆਮ ਕਿਰਤੀ ਅਤੇ ਕਿਸਾਨ ਲਈ ਲਾਹੇਵੰਦ ਹੈ।
ਉਪਰੋਕਤ ਨੇਤਾਵਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਉਨ•ਾਂ ਦੇ ਪਿਤਰੀ ਸੂਬਿਆਂ ਵਿੱਚ ਜਾਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਲੱਗੀ ਡਿਊਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਖੂਬੀ ਨਿਭਾਇਆ ਹੈ।
ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 20 ਲੱਖ ਕਰੋੜ ਦਾ ਜੁਮਲਾ ਦੇਸ਼ ਦੇ ਕਿਰਤੀ, ਸਨਅਤਕਾਰਾਂ ਨਾਲ ਕੋਝਾ ਮਜ਼ਾਕ ਹੈ। ਉਨ•ਾਂ ਕਿਹਾ ਕਿ ਜੇਕਰ ਖਾਲੀ ਮਜ਼ਦੂਰਾਂ ਦੀ ਜੇਬ ਵਿੱਚ ਕੁਝ ਪਾਉਣ ਦੀ ਬਜਾਏ ਉਨ•ਾਂ ਦੀ ਸੜਕਾਂ ਅਤੇ ਰੇਲ ਲਾਈਨ @ਤੇ ਹੋ ਰਹੀ ਬੁਰੀ ਹਾਲਤ ਵੱਲ ਮੋਦੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।
ਉਨ•ਾਂ ਕਿਹਾ ਕੁੱਝ ਉਦਯੋਗਪਤੀਆਂ ਦੇ 68 ਹਜ਼ਾਰ ਕਰੋੜ ਰੁਪਏ ਖਾਤੇ ਪਾ ਕੇ ਉਨ•ਾਂ ਨਾਲ ਦੌਸਤੀਆਂ ਨਿਭਾਈਆਂ ਹਨ, ਚੰਗਾ ਹੋਵੇ ਜੇਕਰ ਦੇਸ਼ ਦੇ ਕਿਸਾਨਾਂ ਦੇ ਦੋਸਤ ਬਣਾ ਕੇ ਉਸ ਨਾਲ ਦੋਸਤੀ ਨਿਭਾਉ ਜੋ ਦੇਸ਼ ਦੇ ਸਭ ਲੋਕਾਂ ਦਾ ਪੇਟ ਭਰਦਾ ਹੈ ਕਿਸੇ ਨਾਲ ਜਾਤ-ਪਾਤ, ਊਚ-ਨੀਂਚ, ਗਰੀਬ-ਅਮੀਰ ਦਾ ਵਿਤਕਰਾ ਨਹੀਂ ਕਰਦਾ।
ਇਸ ਸਮੇਂ ਉਨ•ਾਂ ਸਥਾਨਕ ਪ੍ਰਸ਼ਾਸਨ ਦੇ ਕੁਝ ਅਫਸਰਾਂ ਵੱਲੋਂ ਚੇਅਰਮੈਨਾਂ ਦੀ ਬੇਧਿਆਨੀ ਕਰਨ ਦਾ ਸਖ਼ਤ ਇਤਰਾਜ ਵੀ ਕੀਤਾ ਅਤੇ ਕਿਹਾ ਕਿ ਉਹ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ।