ਨਵਾਂ ਸ਼ਹਿਰ, 17 ਮਈ 2020: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ’ਚੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਭੇਜਣ ਦੀ ਲੜੀ ’ਚ ਅੱਜ 31 ਵਿਅਕਤੀਆਂ ਨੂੰ ਗਾਜ਼ੀਪੁਰ (ਯੂ ਪੀ) ਜਾਣ ਲਈ ਪਟਿਆਲਾ ਰੇਲਵੇ ਸਟੇਸ਼ਨ ਲਈ ਬੱਸ ਰਵਾਨਾ ਕੀਤੀ ਗਈ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਜ਼ਿਲ੍ਹੇ ’ਚੋਂ ਦੂਸਰੇ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਹਰ ਤਰ੍ਹਾਂ ਨਾਲ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਅੱਜ ਵੀ ਇਨ੍ਹਾਂ ਵਿਅਕਤੀਆਂ ਨੂੰ ਬੱਸ ਰਾਹੀਂ ਪਟਿਆਲਾ ਰਵਾਨਾ ਕੀਤਾ ਗਿਆ ਜਿੱਥੋਂ ਉਹ ਆਪਣੇ ਰਾਜ ਲਈ ਟ੍ਰੇਨ ’ਚ ਬੈਠਣਗੇ।
ਉਨ੍ਹਾਂ ਦੱਸਿਆ ਕਿ ਅੱਜ ਦੇ 31 ਵਿਅਕਤੀਆਂ ਨੂੰ ਮਿਲਾ ਕੇ ਜ਼ਿਲ੍ਹੇ ’ਚੋਂ ਯੂ ਪੀ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 693 ਹੋ ਗਈ ਹੈ। ਇਸੇ ਤਰ੍ਹਾਂ 55 ਵਿਅਕਤੀ ਮੱਧ ਪ੍ਰਦੇਸ਼ ਜਾ ਚੁੱਕੇ ਹਨ ਅਤੇ 429 ਵਿਅਕਤੀ ਜੰਮੂ-ਕਸ਼ਮੀਰ ਜਾ ਚੁੱਕੇ ਹਨ।
ਐਸ ਡੀ ਐਮ ਜੌਹਲ ਅਨੁਸਾਰ ਅਗਲੇ ਦਿਨਾਂ ’ਚ ਆਪਣੇ ਰਾਜਾਂ ਨੂੰ ਜਾਣ ਦੇ ਹੋਰ ਵੀ ਰਜਿਸਟਰ ਹੋ ਚੁੱਕੇ ਚਾਹਵਾਨਾਂ ਲਈ ਆਵਾਜਾਈ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ।