← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 17 ਮਈ 2020 - ਜਿੱਥੇ ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈਕੇ ਲੋਕ ਫ਼ਿਕਰਮੰਦ ਹਨ। ਉੱਥੇ ਹੀ ਕੁੱਝ ਥਾਵਾਂ ਤੇ ਕੁਦਰਤ ਦੇ ਕਰਿਸ਼ਮੇ ਵੀ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਗੜ੍ਹਸ਼ੰਕਰ ਦੇ ਨਜਦੀਕ ਪੈਂਦੇ ਪਿੰਡ ਰਾਮਪੁਰ ਬਿਲੜੋ ਵਿਖੇ ਜਿੱਥੇ ਪਿਛਲੇ ਦਿਨੀਂ ਇਕ ਗਊ ਨੇ ਇੱਕ ਵਛੜੇ ਨੂੰ ਜਨਮ ਦਿੱਤਾ ਜਿਸ ਦੀਆਂ ਅਗਲੀਆਂ ਦੋਵੇਂ ਲੱਤਾਂ ਨਹੀਂ ਹਨ। ਜਿਸਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਦਰਪਾਲ ਸਪੁੱਤਰ ਸਾਹਿਬ ਦਤਾ ਨੇ ਦੱਸਿਆ ਕਿ ਪਿੱਛਲੇ ਦਿਨੀਂ ਸਾਡੇ ਘਰ ਗਊ ਨੇ ਬਛੜੇ ਨੂੰ ਜਨਮ ਦਿੱਤਾ ਜਿਸ ਦੀਆਂ ਜਨਮ ਵੇਲੇ ਹੀ ਅਗਲੀਆਂ ਲੱਤਾਂ ਨਹੀਂ ਸਨ। ਜਿਸਨੂੰ ਉਨ੍ਹਾਂ ਕੁਦਰਤ ਕ੍ਰਿਸ਼ਮਾ ਸਮਝ ਕੇ ਉਸਦਾ ਪਾਲਣ ਪੋਸ਼ਣ ਕਰਨ ਲਗੇ, ਅਤੇ ਜਦੋਂ ਇਸ ਬਛੜੇ ਵਾਰੇ ਲੋਕਾਂ ਨੂੰ ਪਤਾ ਚੱਲਿਆ ਤਾਂ ਘਰ ਦੇ ਵਿੱਚ ਲੋਕਾਂ ਦਾ ਜਮਾਵੜਾ ਲੱਗ ਗਿਆ। ਲੋਕਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਕਿ ਬਛੜੇ ਦੀਆਂ ਅਗਲੀਆਂ ਲੱਤਾਂ ਨਹੀਂ ਹਨ। ਮਹਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਪਸ਼ੂ ਪਾਲਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤਾਂ ਕਿ ਬਛੜੇ ਦੀਆਂ ਲੱਤਾਂ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ।
Total Responses : 265