ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ,18 ਮਈ 2020: ਸਮਾਜ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਪ੍ਰਚਲਿਤ ਹਨ, ਇਹਨਾਂ ਰੀਤੀ ਰਿਵਾਜਾਂ ਦੇ ਚੱਲਦਿਆਂ ਕਈ ਲੋਕ ਆਪਣਾ ਸਮਾਜ ਵਿੱਚ ਵਾਹ-ਵਾਹ ਖੱਟਣ ਲਈ ਫਾਲਤੂ ਦਾ ਖਰਚਾ ਕਰਕੇ ਕਰਜੇ ਦੇ ਬੋਝ ਥੱਲੇ ਆ ਕੇ ਆਪਣੀ ਪ੍ਰਗਤੀ ਦੇ ਰਾਹ ਵਿੱਚ ਸਦਾ ਲਈ ਰੋੜਾ ਬਣ ਜਾਂਦੇ ਹਨ। ਕਈ ਸਿਆਣੇ ਤੇ ਸਮਝਦਾਰ ਲੋਕ ਸਮਾਜ ਨੂੰ ਨਵਾਂ ਸੁਨੇਹਾ ਦੇ ਜਾਂਦੇ ਹਨ, ਜੋ ਕਿ ਸਮਾਜ ਲਈ ਇੱਕ ਮਾਰਗ ਦਰਸ਼ਨ ਦਾ ਕੰਮ ਕਰ ਜਾਂਦੇ ਹਨ ਅਤੇ ਸਮਾਜ ਨੂੰ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਨਵੀਂ ਮਿਸਾਲ ਪੈਦਾ ਕਰ ਦਿੰਦੇ ਹਨ।ਇਹੋ ਜਿਹੀ ਹੀ ਇੱਕ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਨਵ ਵਿਆਹੇ ਲੜਕੇ ਵਨੀਤ ਬਾਂਸਲ ਪੁੱਤਰ ਸੁਖਦੇਵ ਬਾਂਸਲ ਨੇ ਪੇਸ਼ ਕੀਤੀ ਹੈ, ਜਿਸਦਾ ਬੀਤੀ ਦਿਨੀ ਗੋਨਿਆਣਾ ਮੰਡੀ ਦੀ ਵਸਨੀਕ ਆਪਣੀ ਮੀਨੂ ਪੁੱਤਰੀ ਰਮੇਸ ਕੁਮਾਰ ਨਾਲ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕੀਤਾ।
ਲੜਕੇ ਨੇ ਕਰੋਨਾ ਵਾਇਰਸ ਤੇ ਚੱਲਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਵਿਆਹ ਕਰਵਾਇਆ। ਇਸ ਵਿਆਹ ਵਿੱਚ ਬਿਨਾ ਇਕੱਠ ਕੀਤੇ ਕੇਵਲ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਸਥਾਨਕ ਮੈਂਬਰ ਹੀ ਸਾਮਿਲ ਸਨ।ਨਵੇਂ ਵਿਆਹ ਜੋੜੇ ਨੇ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਵਿਆਹ ਬਹੁਤ ਹੀ ਸਾਦਾ ਢੰਗ ਨਾਲ ਕੀਤਾ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਫਾਲਤੂ ਦੇ ਖਰਚਿਆਂ ਤੋਂ ਬਚਣ ਲਈ ਸਾਦੇ ਢੰਗ ਨਾਲ ਵਿਆਹ ਕਰਨ। ਉਨਾਂ ਕਿਹਾ ਕਿ ਵੱਡੇ ਖਰਚਿਆਂ ਦੀ ਥਾਂ ਸਾਦੇ ਢੰਗ ਨਾਲ ਹੀ ਆਪਣੇ ਚਲੇ ਆ ਰਹੇ ਰੀਤੀ ਰਿਵਾਜਾਂ ਨੂੰ ਨਿਭਾਉਣਾ ਚਾਹੀਦਾ ਹੈ।