ਅਸ਼ੋਕ ਵਰਮਾ
ਮਾਨਸਾ 18 ਮਈ 2020: ਪਿੰਡ ਕੁਸਲਾ ਸਮੇਤ ਪੂਰੇ ਜਿਲੇ ਵਿੱਚ ਕਥਿਤ ਅਣਗਹਿਲੀ ਕਾਰਨ ਵੱਡੀ ਪੱਧਰ ‘ਤੇ ਕੱਟੇ ਕਾਰਡ ਬਹਾਲ ਨਾਂ ਕਰਨ ਦੀ ਸੂਰਤ ’ਚ ਪੰੰੰਜਾਬ ਖੇਤ ਮਜਦੂਰ ਸਭਾ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ । ਸਭਾ ਦੇ ਜਿਲਾ ਪ੍ਰਧਾਨ ਕਿ੍ਰਸ਼ਨ ਚੌਹਾਨ ਅਤੇ ਜਿਲਾ ਮੀਤ ਪ੍ਰਧਾਨ ਜਗਸੀਰ ਕੁਸਲਾ ਨੇ ਕੱਟੇ ਕਾਰਡ ਨੂੰ ਬਹਾਲ ਕਰਾਉਣ ਸਬੰਧੀ ਏਡੀਸੀ ਨਵਨੀਤ ਕੁਮਾਰ ਨੂੰ ਮੰਗ ਪੱਤਰ ਦਿੱਤਾ ਹੈ,। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਸੰਕਟ ਸਮੇਂ ਪੂਰੀ ਦੁਨੀਆਂ ਨੂੰ ਮਾਰ ਪਈ ਹੈ। ਅਮੀਰ ਲੋਕ ਕੇਵਲ ਕਰੋਨਾ ਨਾਲ ਲੜ ਰਹੇ ਹਨ ਜਦੋਂਕਿ ਗਰੀਬਾਂ ਨੂੰ ਬਿਮਾਰੀ ਅਤੇ ਮਾੜੀ ਆਰਥਿਕਤਾ ਵੀ ਲੜਨਾ ਪੈ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਹਰ ਲੋੜਵੰਦ ਪਰਿਵਾਰਾਂ ਨੂੰ ਦਸ ਦਸ ਹਜ਼ਾਰ ਰੁਪਏ ਆਰਥਿਕ ਮਦਦ ਕੀਤੀ ਜਾਵੇ, ਬਿਜਲੀ ਪਾਣੀ ਅਤੇ ਸੀਵਰੇਜ ਦੇ ਬਿੱਲਾ ਨੂੰ ਮੁਆਫ ਕੀਤਾ ਜਾਵੇ, ਕੱਟੀਆਂ ਅਤੇ ਰੁਕੀਆਂ ਪੈਨਸ਼ਨਾਂ ਦੇਣੀ ਯਕੀਨੀ ਬਣਾਈਆ ਜਾਣ ਅਤੇ ਝੋਨੇ ਦੀ ਬਿਜਾਈ ਲਈ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਾਂਝੀਆਂ ਕਮੇਟੀਆਂ ਦਾ ਗਠਨ ਕਰਕੇ ਰੇਟ ਤਹਿ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਜਾਗਰ ਸਿੰਘ, ਬੂਟਾ ਸਿੰਘ, ਸੰਤਪਾਲ ਸਿੰਘ, ਧਰਮਪ੍ਰੀਤ ਸਿੰਘ, ਮੱਘਰ ਸਿੰਘ, ਮਹਿਲ ਸਿੰਘ ਆਦਿ ਆਗੂ ਹਾਜ਼ਰ ਸਨ।