101 ਨਮੂਨੇ ਲਏ ਗਏ
ਸਿਵਲ ਹਸਪਤਾਲ ਲੁਧਿਆਣਾ ਤੋਂ ਦੋ ਮਰੀਜ਼ਾਂ ਨੂੰ ਛੁੱਟੀ ਦਿੱਤੀ
ਐਸ ਏ ਐਸ ਨਗਰ, 18 ਮਈ 2020: "ਨਮੂਨੇ ਲੈਣ ਦੀ ਪ੍ਰਕਿਰਿਆ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਭਾਵੇਂ ਜ਼ਿਲ੍ਹਾ ਤੇਜ਼ੀ ਨਾਲ ਸਿਹਤਯਾਬੀ ਵੱਲ ਵਧ ਰਿਹਾ ਹੈ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਚਾਰ ਐਕਟਿਵ ਮਾਮਲਿਆਂ ਵਿਚੋਂ ਦੋ ਮਰੀਜ਼ਾਂ, ਲਾਲੜੂ ਤੋਂ ਇਕ ਪੁਰਸ਼ ਅਤੇ ਘੜੂਆਂ ਦੀ ਇਕ ਮਹਿਲਾ ਨੂੰ ਅੱਜ ਸਿਵਲ ਹਸਪਤਾਲ, ਲੁਧਿਆਣਾ ਤੋਂ ਛੁੱਟੀ ਦਿੱਤੀ ਗਈ। ਹੁਣ, ਸਿਰਫ ਦੋ ਐਕਟਿਵ ਕੇਸ ਬਾਕੀ ਹਨ।
ਇਸ ਤੋਂ ਇਲਾਵਾ, ਅੱਜ ਕੁੱਲ 101 ਨਮੂਨੇ ਲਏ ਗਏ ਅਤੇ ਪਿਛਲੀਆਂ 3 ਬਾਕੀ ਰਿਪੋਰਟਾਂ ਸਮੇਤ ਹੁਣ ਤੱਕ ਕੁਲ 104 ਰਿਪੋਰਟਾਂ ਦੇ ਨਤੀਜਿਆਂ ਦੀ ਉਡੀਕ ਹੈ।