ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਵੱਲੋਂ ਐਲਾਨੇ ਗਏ ਏ. ਐਨ. ਐਮ ਭਾਗ ਪਹਿਲਾ ਅਤੇ ਦੂਜਾ ਦੇ ਨਤੀਜੇ ‘ਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਦੀ ਏ. ਐਨ. ਐਮ ਭਾਗ ਪਹਿਲਾ ਦੀ ਵਿਦਿਆਰਥਣ ਸ਼ਿਵਾਨੀ ਕੁਮਾਰੀ ਪੱੁਤਰੀ ਰਾਜੇਸ਼ ਕੁਮਾਰ ਨੇ 800 ਵਿੱਚੋਂ 706 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਦੇ ਕਈ ਹਜ਼ਾਰ ਨਰਸਿੰਗ ਵਿਦਿਆਰਥੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਿਲ ਕੀਤਾ. ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਦੀ ਏ. ਐਨ. ਐਮ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਗੀਤਾ ਕੁਮਾਰੀ ਪੁੱਤਰੀ ਭੂਪ ਸਿੰਘ, ਨਿਰਮਲ ਕੌਰ ਪੁੱਤਰੀ ਸ਼ੇਰ ਸਿੰਘ ਅਤੇ ਮਨੀਸ਼ਾ ਪੁੱਤਰੀ ਰਾਜਿੰਦਰ ਕੁਮਾਰ ਨੇ ਕ੍ਰਮਵਾਰ 705,697 ਅਤੇ 691 ਅੰਕ ਪ੍ਰਾਪਤ ਕਰਕੇ ਦੂਜਾ, ਚੌਥਾ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ.
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਦੇ ਵਧੀਆ ਨਤੀਜੇ ਦੀ ਪ੍ਰੰਰਪਰਾ ਨੂੰ ਬਰਕਰਾਰ ਰੱਖਦੇ ਹੋਏ ਏ. ਐਨ. ਐਮ ਭਾਗ ਦੂਜਾ ਦੀ ਸ਼ਿਵਾਲੀ ਸ਼ਰਮਾ ਪੁੱਤਰੀ ਜਗਦੀਸ਼ ਕੁਮਾਰ ਨੇ 1400 ਵਿੱਚੋਂ 1231 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ.ਇਸੇ ਕਲਾਸ ਦੀ ਵਿਦਿਆਰਥਣ ਕਿਰਨਜੋਤ ਕੌਰ ਪੁੱਤਰੀ ਦਲਜੀਤ ਸਿੰਘ,ਨੇਹਾ ਰਾਠੀ ਪੁੱਤਰੀ ਬੀਰ ਸਿੰਘ ਰਾਠੀ ਅਤੇ ਮਮਤਾ ਦੇਵੀ ਪੁੱਤਰੀ ਮਹਿੰਦਰ ਸਿੰਘ ਨੇ ਵੀ ਛੇਵਾਂ, ਸੱਤਵਾਂ ਅਤੇ ਅੱਠਵਾਂ ਸਥਾਨ ਪ੍ਰਾਪਤ ਕੀਤਾ.
ਇਸ ਮੌਕੇ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ,ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਅਤੇ ਕਾਲਜ ਪਿ੍ਰੰਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਇਸ ਪਿੰ੍ਰਸੀਪਲ ਸ਼ਿਵਾਨੀ ਸ਼ਰਮਾ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ. ਇਸ ਮੌਕੇ ਤੇ ਵਿਦਿਆਰਥਣਾਂ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿੱਚ ਪੜ੍ਹਾਈ ਦੇ ਨਾਲ ਨਾਲ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ.