ਪੱਤਰ ਲਿਖ ਕੇ ਕੀਤੀ ਪੇਸ਼ਕਸ਼
ਚੰਡੀਗੜ, 21 ਮਈ 2020: ਪੰਜਾਬ ਦੇ ਉਦਯੋਗਾਂ ਵਲੋਂ ਪੀ.ਪੀ.ਈਜ (ਕੋਵਿਡ -19 ਵਿਰੁੱਧ ਲੜਾਈ ਵਿਚ ਸਭ ਤੋਂ ਮਹੱਤਵਪੂਰਨ ਉਪਕਰਣ) ਦੇ ਨਿਰਮਾਣ ਵਿਚ ਸਫਲਤਾ ਤੋਂ ਖੁਸ਼ ਹੁੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ(ਸਾਰੇ ਮੰਤਰੀ) ਆਪੋ ਆਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਸਾਡੀਆਂ ਇਕਾਈਆਂ ਤੋਂ ਵਾਜਿਬ ਕੀਮਤਾਂ ਤੇ ਪੀਪੀਈਜ਼ ਆਰਡਰ ਕਰ ਸਕਦੇ ਹਨ।
ਪੰਜਾਬ ਵਿੱਚ ਲਗਭਗ 56 ਉਤਪਾਦਨ ਇਕਾਈਆਂ ਹਨ ਜਿਨ•ਾਂ ਵਿੱਚੋਂ 54 ਲੁਧਿਆਣਾ ਸਥਿਤ ਹਨ ਜਿਨ•ਾਂ ਨੂੰ ਸਿਟਰਾ / ਡੀਆਰਡੀਓ ਵਲੋਂ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ ਬਾਡੀ ਸੂਟ) ਅਤੇ ਕਵਰੇਜ ਬਣਾਉਣ ਲਈ ਪ੍ਰਵਾਨਗੀ ਅਤੇ ਪ੍ਰਮਾਣਤ ਕੀਤਾ ਗਿਆ ਹੈ।ਇਸੇ ਤਰ•ਾਂ ਕਪੂਰਥਲਾ ਅਤੇ ਮੁਹਾਲੀ ਸਥਿਤ ਇੱਕ-ਇੱਕ ਯੂਨਿਟ ਨੂੰ ਵੀ ਪ੍ਰਮਾਣਿਤ ਕੀਤਾ ਗਿਆ ਹੈ।
ਆਪਣੇ ਪੱਤਰ ਵਿੱਚ ਅਰੋੜਾ ਨੇ ਜ਼ਿਕਰ ਕੀਤਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਚੰਗੀ ਗੁਣਵੱਤਾ ਦੇ ਪਰਸਨਲ ਪ੍ਰੋਟੈਕਸ਼ਨ ਉਪਕਰਣ (ਪੀਪੀਈ) ਦੇਣਾ ਜ਼ਰੂਰੀ ਹੈ।
ਮੰਤਰੀ ਨੇ ਉਨ•ਾਂ ਨੂੰ ਆਪਣੇ ਪੱਤਰ ਵਿੱਚ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ, Àਹ, ਵਾਜਬ ਰੇਟਾਂ 'ਤੇ ਪੀਪੀਈ ਸੂਟ / ਕਵਰੇਜ ਸਪਲਾਈ ਕਰਨ ਲਈ ਸਹਿਮਤ ਹੋਏ ਹਨ।