ਅੱਜ ਭਾਰਤ ਰਤਨ ਸ਼ਹੀਦ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ੨੯ ਵੀ ਸ਼ਹਾਦਤ ਦਿਵਸ ਮੌਕੇ ਜਿਸ ਨੂੰ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਵੱਜੋਂ ਵੀ ਮਨਾਇਆ ਜਾਂਦਾ ਹੈ ਉੱਘੇ ਟਰੇਡ ਯੂਨੀਅਨ ਆਗੂ ਸ੍ਰੀ ਐਮ ਐਮ ਸਿੰਘ ਚੀਮਾ ਮੇਂਬਰ ਏ ਆਈ ਸੀ ਸੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਮਰਦੀਪ ਸਿੰਘ ਚੀਮਾ ਵੱਲੋਂ ਓਹਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸ਼ਰਧਾਂਜਲੀ ਸਮਾਗਮ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਮਰਦੀਪ ਸਿੰਘ ਚੀਮਾ ਅਤੇ ਉੱਘੇ ਟਰੇਡ ਯੂਨੀਅਨ ਆਗੂ ਸ੍ਰੀ ਐਮ ਐਮ ਸਿੰਘ ਚੀਮਾ ਦੇ ਦਿਸਾ ਨਿਰਦੇਸ ਹੇਠ ਮਨਾਇਆ ਗਿਆ।
ਇਸ ਮੌਕੇ ਚੇਅਰਮੈਨ ਚੀਮਾ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਆਧੁਨਿਕ ਭਾਰਤ ਦਾ ਨਿਰਮਾਣ ਸ੍ਰੀ ਰਾਜੀਵ ਗਾਂਧੀ ਦੀ ਹੀ ਦੇਣ ਹੈ, ਓਹਨਾ ਨੇ ਹੀ ਪੰਚਾਇਤੀ ਰਾਜ ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਸੀ ਅਤੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਕੀਤੀ ਸੀ ਦੀ ਅੱਜ 29 ਵੀ ਬਰਸੀ ਤੇ ਓਹਨਾ ਨੂੰ ਯਾਦ ਕਰਕੇ ਰਾਸ਼ਟਰ ਨਿਰਮਾਣ ਵਿੱਚ ਪਾਏ ਗਏ ਓਹਨਾ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।
ਐਮ ਐਮ ਸਿੰਘ ਚੀਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ੍ਰੀ ਗਾਂਧੀ ਨੇ ਹੀ 71 ਵੀ ਅਤੇ 72 ਵੀ ਸੰਵਿਧਾਨਿਕ ਸੋਧ ਕਰਕੇ ਪੰਚਾਇਤਾ ਅਤੇ ਲੋਕਲ ਬਾਡੀ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਸੀ ਜਿਸ ਕਰਕੇ ਅੱਜ ਅਸੀਂ ਲੋਕਸ਼ਾਹੀ ਦਾ ਨਿੱਘ ਮਾਣ ਰਹੇ ਹਾਂ।
ਚੀਮਾ ਨੇ ਕਿਹਾ ਕਿ ਸੁਪਰ ਕੰਪਿਊਟਰ ਦੀ ਭਾਰਤ ਨੂੰ ਦੇਣ ਨਾ ਭੁੱਲਣਯੋਗ ਹੈ ਤੇ ਇਹ ਸ੍ਰੀ ਗਾਂਧੀ ਦੀ ਦੂਰਦਰਸ਼ਤਾ ਹੀ ਦਰਸਾਉਂਦਾ ਹੈ।
ਚੀਮਾ ਨੇ ਕਿਹਾ ਕਿ ਕੰਪਿਊਟਰ ਯੁੱਗ ਦੀ ਸ਼ੁਰੂਆਤ ਸ੍ਰੀ ਗਾਂਧੀ ਵੱਲੋਂ ਹੀ ਕੀਤੀ ਗਈ ਸੀ ਜਿਸ ਲਈ ਸਮੁੱਚਾ ਦੇਸ ਅੱਜ ਓਹਨਾ ਨੂੰ ਯਾਦ ਕਰ ਰਿਹਾ ਹੈ
ਕੋਰੋਨਾ ਮਹਾਮਾਰੀ ਨਾਲ ਝੂਜਦੇ ਹੋਏ ਸਰਗਰਮ ਵਰਕਰਾਂ ,ਕੇਵਲ ਸਿੰਘ ਢਿੱਲੋਂ ਮੇਂਬਰ , ਕਰਮ ਚੰਦ ਲੇਬਰ ਵੈਲਫੇਅਰ ਯੂਨੀਓਂਨ , ਸੁਰਿੰਦਰ ਕੁਮਾਰ ਆਟੋ ਰਿਕਸ਼ਾ ਯੂਨੀਓਂਨ ,ਉੱਤਮਦੀਪ ਸਿੰਘ , ਚਰਨਪ੍ਰੀਤ ਸਿੰਘ ਢਿੱਲੋਂ , ਅਮ੍ਰਿਤਪਾਲ ਸਿੰਘ ਬੁੱਟਰ ਬੇਹਲੂਵਾਲ , ਅਸ਼ੋਕ ਕੁਮਾਰ ਗਾਂਧੀ ਨਗਰ , ਰੁਪਿੰਦਰ ਸਿੰਘ ,ਜਗਜੀਤ ਸਿੰਘ ਚੀਮਾ ਘਾਲੀ , ਮਾਸਟਰ ਸੱਜਣ ਸਿੰਘ ਵਰਸਲ ਚੱਕ, ਅਮਰਜੀਤ ਸਿੰਘ ਲਾਡੀ ਪੇਜੋਚਕ , ਗੁਰਪ੍ਰੀਤ ਸਿੰਘ ਰੰਧਾਵਾ ਆਦਿ ਨੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਦੇ ਹੋਏ ਸ਼ਰਧਾਂਜਲੀਆਂ ਦਿੱਤੀਆਂ .