ਫਾਜ਼ਿਲਕਾ, 23 ਮਈ 2020: ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਸਦਕਾ ਦੂਰਦਰਸ਼ਨ ਦੇ ਡੀ.ਡੀ.ਪੰਜਾਬੀ ਚੈਨਲ ’ਤੇ ਸ਼ੁਰੂ ਕੀਤੇ ਪਾਠਕ੍ਰਮ/ਪ੍ਰੋਗਰਾਮ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰੀ ਅਤੇ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਡਾ ਸੁਖਵੀਰ ਸਿੰਘ ਬੱਲ ਨੇ ਕਿਹਾ ਕਿ
ਵਿਦਿਆਰਥੀ ਵਰਗ ਦੀ ਪੜ੍ਹਾਈ ਨੂੰ ਕੋਈ ਨੁਕਸਾਨ ਨਾ ਪਹੰੁਚੇ ਅਤੇ ਬੱਚੇ ਸੁਖਾਵੇਂ ਮਾਹੌਲ ’ਚ ਵਿਦਿੱਅਕ ਗਿਆਨ ਵੀ ਪ੍ਰਾਪਤ ਕਰ ਸਕਣ, ਜਿਸਦੇ ਲਈ ਸਮੂਹ ਬਲਾਕ ਪ੍ਰਾਇਮਰੀ ਅਫ਼ਸਰਾਂ ਅਤੇ ਸਮੂਹ ਸਕੂਲ ਮੁਖੀਆ ਨੰੂ ਰੋਜ਼ਾਨਾ ਇਨ੍ਹਾ ਪ੍ਰੋਗਰਾਮਾਂ ਦੀ ਫ਼ੀਡਬੈਕ ਲੈ ਕੇ ਵਿਦਿਆਰਥੀਆਂ ਨਾਲ ਤਾਲਮੇਲ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਆਪਕਾ ਵੱਲੋਂ ਵਿਦਿਆਰਥੀਆਂ ਦੀ ਸੁਵਿਧਾ ਲਈ ਟਾਈਮ ਟੇਬਲ ਅਤੇ ਸੂਚੀ ਪਹੰੁਚਾਈ ਜਾਵੇਗੀ, ਤਾਂ ਜੋ ਉਨ੍ਹਾਂ ਨੰੂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਦਿਆਰਥੀਆਂ ਨੰੂ ਕੋਵਿਡ 19 ਦੇ ਸੰਕਟ ਦੇ ਬਾਵਜੂਦ ਪੜ੍ਹਾਈ ਨਾਲ ਜੁੜੇ ਰੱਖਣ ਲਈ ਪੰਜਾਬ ਪਹਿਲਾ ਮੋਹਰੀ ਸੂਬਾ ਬਣਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਂਲੀਮੈਂਟਰੀ ਡਾ ਸੁਖਬੀਰ ਸਿੰਘ ਬੱਲ ਨੇ ਅੱਗੇ ਦੱਸਿਆ ਕਿ 19 ਮਈ 2020 ਤੋਂ ਸ਼ੁਰੂ ਹੋਏ ਪ੍ਰੋਗਰਾਮ ਦੌਰਾਨ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤੱਕ ਪਾਠਕ੍ਰਮ ਹੋਵੇਗਾ ਅਤੇ ਇਸ ਵਿੱਚ 10 ਵਜੇ ਤੋਂ 10.15 ਵਜੇ ਤੱਕ ਬਰੇਕ ਹੇਵੇਗੀ। ਇਸੇ ਤਰਾਂ ਹੀ ਦਸਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਹਹਿਰ 1.40 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬਰੇਕ ਹੋਵੇਗੀ।
ਉਹਨਾਂ ਦੱਸਿਆ ਕਿ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸ ਸਮਾਂ ਬਾਅਦ ਦੁਪਹਿਰ 1.40 ਵਜੇ ਤੋਂ 2.40 ਵਜੇ ਤੱਕ ਹੋਵੇਗਾ।
ਡੀ. ਡੀ. ਪੰਜਾਬੀ ਚੈਨਲ ਫਰੀ ਡਿਸ਼ ’ਤੇ 22 ਨੰਬਰ ਚੈਨਲ ’ਤੇ, ਏਅਰਟੈਲ ਡਿਸ਼ ’ਤੇ 572, ਵੀਡੀਓਕੋਨ ਡੀ 2 ਐਚ ’ਤੇ 784 ਨੰਬਰ ’ਤੇ, ਟਾਟਾ ਸਕਾਈ ’ਤੇ 1949, ਫਾਸਟਵੇਅ ਕੇਬਲ ’ਤੇ 71, ਡਿਸ਼ ਟੀ ਵੀ ’ਤੇ 1169, ਸਨ ਡਾਇਰੈਕਟ ’ਤੇ 670 ਅਤੇ ਰੀਲਾਇੰਸ ਬਿੱਗ ਟੀ. ਵੀ. ਦੇ 950 ਨੰਬਰ ਚੈਨਲਾਂ ’ਤੇ ਆਵੇਗਾ।
ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਵਿਦਿਆਰਥੀਆਂ ਦੀ ਪੜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ. ਵੀ. ਰਾਹੀਂ NCERT ਦੇ ਚਲਾਏ ਜਾ ਰਹੇ ਚੈਨਲ ਸਵੈਮਪ੍ਰਭਾ ਉੱਤੇ 20 ਅਪ੍ਰੈਲ 2020 ਤੋਂ ਰੋਜ਼ਾਨਾ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ ਵੱਖ ਡੀ. ਟੀ. ਐੱਚ. ਚੈਨਲਾਂ ਰਾਹੀਂ ਪ੍ਰਾਠਕ੍ਰਮ ਅਨੁਸਾਰ ਪ੍ਰੋਗਰਾਮ ਪ੍ਰਸਾਰਤ ਕੀਤੇ ਜਾ ਰਹੇ ਹਨ। ਇਹ ਡੀ. ਡੀ. ਫਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ. ਵੀ. ਦੇ 939 ਨੰਬਰ ਚੈਨਲ ’ਤੇ ਚਲਾਏ ਜਾ ਰਹੇ ਹਨ। 7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।