ਪੋਰਟਲ 'ਤੇ ਰਜਿਸਟਰ 55000 ਤੋਂ ਵੱਧ ਮਜ਼ਦੂਰਾਂ ਨਾਲ ਕੀਤਾ ਸੰਪਰਕ, ਸਿਰਫ 26239 ਵਾਪਸ ਗਏ
50 ਫੀਸਦੀ ਰਹੀ ਵਾਪਿਸ ਜਾਣ ਦਾ ਇਰਾਦਾ ਛੱਡਣ ਵਾਲਿਆਂ ਦੀ ਦਰ
ਅੱਜ ਸਿਰਫ 866 ਪ੍ਰਵਾਸੀ ਮਜ਼ਦੂਰ ਬਿਹਾਰ ਦੇ ਮੋਤੀਹਾਰੀ ਲਈ ਰੇਲਗੱਡੀ ਵਿਚ ਰਵਾਨਾ ਹੋਏ
ਐਸ ਏ ਐਸ ਨਗਰ, 24 ਮਈ 2020: ਜ਼ਿਲੇ ਵਿਚ ਆਮ ਸਥਿਤੀ ਵਾਪਸ ਆਉਣ ਦਾ ਇਹ ਸੰਕੇਤ ਦੇਖਿਆ ਜਾ ਸਕਦਾ ਹੈ ਕਿ ਅੱਜ ਮੁਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਰੇਲਗੱਡੀ ਵਿਚ ਸਿਰਫ 866 ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਰਾਜ ਲਈ ਵਾਪਸ ਜਾ ਰਹੇ ਹਨ। ਅੱਜ, ਰੇਲਗੱਡੀ ਬਿਹਾਰ ਦੇ ਮੋਤੀਹਾਰੀ ਸਟੇਸ਼ਨ ਲਈ ਰਵਾਨਾ ਹੋਈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਪਹਿਲਾਂ ਜ਼ਿਲ੍ਹੇ ਤੋਂ ਘਰਾਂ ਨੂੰ ਵਾਪਸ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਔਸਤ 1300-1600 ਦੇ ਵਿਚਕਾਰ ਸੀ ਪਰ ਉਦਯੋਗਿਕ ਖੇਤਰ ਨੂੰ ਮੁੜ ਚਾਲੂ ਕਰਨ ਅਤੇ ਉਸਾਰੀ ਦੀਆਂ ਗਤੀਵਿਧੀਆਂ ਦੀ ਆਗਿਆ ਦੇਣ ਕਾਰਨ ਇੱਕ ਵਿਸ਼ਾਲ ਪਰਵਾਸੀ ਆਬਾਦੀ ਵਾਪਸ ਜਾਣ ਦੀ ਥਾਂ ਇੱਥੇ ਹੀ ਰਹਿਣ ਦੀ ਚੋਣ ਕਰ ਰਹੀ ਹੈ।
ਉਹਨਾਂ ਅੱਗੇ ਕਿਹਾ ਕਿ ਅੱਜ ਤੱਕ, 55,000 ਤੋਂ ਵੱਧ ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ , ਅਤੇ ਅੱਧੇ ਤੋਂ ਵੀ ਘੱਟ ਅਰਥਾਤ ਸਿਰਫ 26239 ਵਾਪਸ ਗਏ ਹਨ ਜੋ ਇਹ ਤੱਥ ਸਾਹਮਣੇ ਲਿਆਉਂਦਾ ਹੈ ਕਿ ਵਾਪਸ ਜਾਣ ਦੀ ਥਾਂ ਇੱਥੇ ਹੀ ਰਹਿਣ ਵਾਲਿਆਂ ਦੀ ਦਰ ਵਧ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਸਾਰੇ ਪਰਵਾਸੀ ਕਾਮੇ ਜੋ ਵਾਪਸ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦਾ ਸਭ ਤੋਂ ਵੱਧ ਸਵਾਗਤ ਹੈ ਜਦੋਂ ਕਿ ਜਿਹੜੇ ਲੋਕ ਅਜੇ ਵੀ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦੀ ਭੇਜਿਆ ਜਾਵੇਗਾ।