ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ 'ਕੈਰੀਅਰ ਦੀ ਚੋਣ ਵਿਚ ਅਗਵਾਈ' 'ਤੇ ਵੱਖ ਵੱਖ ਸੈਸ਼ਨਾਂ ਚਲਾਏਗਾ
ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿਚ ਨੌਕਰੀਆਂ ਦੇ ਮੌਕਿਆਂ ਲਈ ਤਿਆਰ ਕਰਨ ਦਾ ਮੰਤਵ
ਨੌਜਵਾਨਾਂ ਨੂੰ www.pgrkam.com 'ਤੇ ਰਜਿਸਟਰ ਕਰਨਾ ਲਾਜ਼ਮੀ
ਐਸ.ਏ.ਐੱਸ. ਨਗਰ, 25 ਮਈ 2020: ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ) ਜ਼ਿਲੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਹੁਨਰ ਦੇ ਅਨੁਸਾਰ ਕੈਰੀਅਰ ਦੇ ਰਾਹ ਦੀ ਚੋਣ ਕਰਨ ਲਈ ਮਾਰਗ ਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਡੀਓ ਕਾਨਫਰੰਸ ਰਾਹੀਂ ਨੌਜਵਾਨਾਂ ਲਈ ਆਨ ਲਾਈਨ ਕੈਰੀਅਰ ਕਾਉਂਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੀਬੀਈਈ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਨੌਕਰੀਆਂ ਦੇ ਮੌਕਿਆਂ ਲਈ ਤਿਆਰ ਕਰਨਾ ਹੈ।
ਏਡੀਸੀ ਨੇ ਅੱਗੇ ਕਿਹਾ ਕਿ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਕੈਰੀਅਰ ਸਬੰਧੀ ਸਲਾਹ ਮਸ਼ਵਰਾ ਦੇ ਕੇ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਰ ਨੌਜਵਾਨਾਂ ਲਈ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਡੀਬੀਈਈ ਨਾਲ ਜੁੜਣ ਲਈ www.pgrkam.com ‘ਤੇ ਰਜਿਸਟਰ ਹੋਣ ਜੋ ਕਿ ਨੌਜਵਾਨਾਂ ਨਾਲ ਗੱਲਬਾਤ ਕਰਦਾ ਹੈ ਅਤੇ ਉਨ੍ਹਾਂ ਲਈ ਨਾ ਸਿਰਫ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿਚ ਸਹੀ ਕੈਰੀਅਰ ਚੁਣਨ ਵਿਚ ਮਾਰਗ ਦਰਸ਼ਨ ਕਰਦਾ ਹੈ ਬਲਕਿ ਉਨ੍ਹਾਂ ਨੂੰ ਵਿਭਿੰਨ ਖੇਤਰਾਂ ਜਿਵੇਂ ਕਿ ਮੱਛੀ ਪਾਲਣ, ਸੂਰ ਪਾਲਣ, ਬੂਟੀਸ਼ੀਅਨ, ਡੇਟਾ ਐਂਟਰੀ ਓਪਰੇਟਰਾਂ ਆਦਿ ਵਿੱਚ ਆਪਣੇ ਖੁਦ ਦੇ ਉੱਦਮ ਦੀ ਸ਼ੁਰੂਆਤ ਕਰਨਾ ਵਿਚ ਸਹਾਇਤਾ ਵੀ ਕਰਦਾ ਹੈ। ਇਹ ਉਨ੍ਹਾਂ ਦੀ ਆਸਾਨ ਸ਼ਰਤਾਂ 'ਤੇ ਬੈਂਕਾਂ ਤੋਂ ਕਰਜ਼ਾ ਲੈਣ ਵਿੱਚ ਸਹਾਇਤਾ ਕਰਦਾ ਹੈ। ਡੀਬੀਈਈ ਨੌਜਵਾਨਾਂ ਨੂੰ ਨੌਕਰੀ ਲਈ ਇੰਟਰਵਿਊ ਲਈ ਵੀ ਤਿਆਰ ਕਰਦਾ ਹੈ ਅਤੇ ਉਹਨਾਂ ਨੂੰ ਪਲੇਸਮੈਂਟ ਲੱਭਣ ਵਿੱਚ ਸਹਾਇਤਾ ਕਰਦਾ ਹੈ। ਆਉਣ ਵਾਲੇ ਸੈਸ਼ਨਾਂ ਵਿੱਚ ਵੱਖ ਵੱਖ ਸੈਕਟਰਾਂ ਵਿੱਚ ਲਗਭਗ 1500-2000 ਅਸਾਮੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨਾਲ ਸਾਂਝੀ ਕੀਤੀ ਜਾਏਗੀ। ਡੀਬੀਈਈ ਦਾ ਉਦੇਸ਼ ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਹੁਨਰ ਵਿਕਾਸ ਕੋਰਸਾਂ ਵਿਚ ਜਾਣ ਦੇ ਮੌਕੇ ਮੁਹੱਈਆ ਕਰਵਾ ਕੇ ਨੌਜਵਾਨਾਂ ਦੇ ਹੁਨਰ ਨੂੰ ਵਧਾਉਣਾ ਵੀ ਹੈ।
ਏਡੀਸੀ ਨੇ ਨੌਜਵਾਨਾਂ ਨੂੰ ਈਮੇਲ ਆਈਡੀ dbeemohalihelp@gmail.com 'ਤੇ ਆਪਣੇ ਪ੍ਰਸ਼ਨ ਭੇਜਣ ਅਤੇ ਬਿਊਰੋ @ਡਿਸਟ੍ਰਿਕਟ ਬਿਊਰੋ ਆਫ ਐਂਪਲਾਇਮੈਂਟ ਐਂਡ ਐਂਟਰਪ੍ਰਾਈਜ਼ ਐਸਏਐਸਨਗਰ-ਮੁਹਾਲੀ@ ਦੇ ਫੇਸਬੁੱਕ ਪੇਜ ਨੂੰ ਫੋਲੋ ਕਰਨ ਲਈ ਉਤਸ਼ਾਹਤ ਕੀਤਾ। ਉਹ ਹੈਲਪਲਾਈਨ 7814259210 ‘ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਵੀ ਕਰ ਸਕਦੇ ਹਨ।