ਚੰਡੀਗੜ, 25 ਮਈ, 2020 : ਪੰਜਾਬ ਸਰਕਾਰ ਨੇ ਬਾਹਰੀ ਸੂਬਿਆਂ, ਮੁਲਕਾਂ ਤੋਂ ਪੰਜਾਬ ਅੰਦਰ ਜਹਾਜ਼, ਕਾਰਾਂ, ਰੇਲਾਂ ਜਾਂ ਕਿਸੇ ਵੀ ਤਰੀਕੇ ਦਾਖਲ ਹੋਣ ਵਾਲੇ ਲੋਕਾਂ ਲਈ ਰਿਵਾਈਜ਼ਡ ਹਦਾਇਤਾਂ ਜਾਰੀ ਕੀਤੀਆਂ ਹਨ।
ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ, ਸਾਰੇ ਜ਼ਿਲ੍ਹਾ ਡੀ.ਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕਰਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਨੋਟ ਕਰਨ।
ਡੋਮੈਸਟਿਕ ਟਰੈਵਲ ਜਿਸ 'ਚ ਹਵਾਈ ਸਫਰ, ਰੇਲਾਂ, ਰੋਡ ਰਾਹੀਂ ਇੰਟਰ ਸਟੇਟ ਟਰੈਵਲ ਵਾਲੇ ਅਸਿਮਟੋਮੈਟਿਕ ਲੋਕਾਂ ਦੀ ਐਂਟਰੀ ਪੁਆਇੰਟ 'ਤੇ ਸਕਰੀਨਿੰਗ ਹੋਵੇਗੀ ਅਤੇ ਜਿਸ ਕਿਸੇ 'ਚ ਏਸ ਸਕਰੀਨਿੰਗ ਦੌਰਾਨ ਕੋਰੋਨਾ ਲੱਛਣ ਪਾਏ ਗਏ, ਉਸ ਨੂੰ ਟੈਸਟਿੰਗ ਲਈ ਹਸਪਤਾਲ ਲਿਜਾਇਆ ਜਾਏਗਾ। ਜੇਕਰ ਟੈਸਟ ਨੈਗੇਟਿਵ ਆਉਂਦੇ ਹਨ ਜਾਂ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਕਰਨਾ ਹੋਏਗਾ ਅਤੇ ਆਪਣੀ ਹੈਲਥ ਮੋਨੀਟਰਿੰਗ ਖੁਦ ਕਰਨੀ ਹੋਏਗੀ ਅਤੇ ਆਪਣੇ ਨਜ਼ਦੀਕੀ ਜਾਂਚ ਕੇਂਦਰ ਨੂੰ ਇਸ ਸਬੰਧੀ ਸੂਚਿਤ ਕਰਦੇ ਰਹਿਣਾ ਹੋਵੇਗਾ।
ਬਾਹਰੀ ਮੁਲਕਾਂ ਤੋਂ ਪੰਜਾਬ ਅੰਦਰ ਦਾਖਲ ਹੋਣ ਵਾਲੇ ਯਾਤਰੀਆਂ ਲਈ ਐਂਟਰੀ ਪੁਆਇੰਟ 'ਤੇ ਸਕਰੀਨਿੰਗ ਹੋਵੇਗੀ। ਜੇਕਰ ਕਿਸੇ ਅੰਦਰ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ ਜਾਂਚ ਕੇਂਦਰਾਂ 'ਚ ਲਿਜਾਇਆ ਜਾਏਗਾ। ਜਿਹੜੇ ਯਾਤਰੀਆਂ ਨੂੰ ਕੋਈ ਕੋਰੋਨਾ ਲੱਛਣ ਨਾ ਹੋਏ, ਉਨ੍ਹਾਂ ਨੂੰ ਸਰਕਾਰੀ ਕਮਰਿਆਂ / ਹੋਟਲਾਂ 'ਚ 7 ਦਿਨਾਂ ਲਈ ਰੱਖਿਆ ਜਾਏਗਾ। ਜੇਕਰ ਉਨ੍ਹਾਂ ਨੂੰ 5ਵੇਂ ਦਿਨ ਕੋਈ ਲੱਛਣ ਨਹੀਂ ਆਉਂਦੇ ਤਾਂ ਉਸਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ ਜਾਏਗੀ ਅਤੇ ਹੋਰ 7 ਦਿਨਾਂ ਲਈ ਹੋਮ ਕੁਆਰੰਟੀਨ ਰਹਿਣ ਦੀ ਹਦਾਇਤ ਕੀਤੀ ਜਾਏਗੀ। ਇਸਦੇ ਨਾਲ ਹੀ ਸਾਰੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੋਵਾ ਐਪ' ਡਾਊਨਲੋਡ ਕਰਨੀ ਲਾਜ਼ਮੀ ਹੋੋਵੇਗੀ ਜੋ ਕਿ ਐਕਟਿਵ ਰਹਿਣੀ ਚਾਹੀਦੀ ਹੈ।
ਪੂਰੇ ਵੇਰਵਿਆਂ ਲਈ ਹੇਠ ਪੜ੍ਹੋ :-