ਅਸ਼ੋਕ ਵਰਮਾ
ਚੰਡੀਗੜ, 25 ਮਈ 2020: ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਪਸੀ ਸੁਰ ਮਿਲਣ ਪਿੱਛੋਂ ਦੋਵਾਂ ਜੱਥੇਬੰਦੀਆਂ ਨੇਂ 4 ਜੂਨ ਨੂੰ ਜਿਲਾ ਤੇ ਤਹਿਸੀਲ ਕੇਂਦਰਾਂ ਤੇ ਰੋਸ ਮੁਜਾਹਰੇ ਕਰਨ ਦਾ ਐਲਾਨ ਕਰਦਿਆਂ ਲੌਕਡਾਓੂਨ ਕਰਕੇ ਕਿਸਾਨੀ ਸਮੇਤ ਹੋਰ ਤਬਕਿਆਂ ਨੁੂੰ ਲੱਗੇ ਰਗੜੇ ਦੀ ਪੂਰਤੀ ਲਈ ਵਿੱਢੇ ਜਾਣ ਵਾਲੇ ਸੰਘਰਸ਼ ਤਹਿਤ ਕਿਸਾਨੀ ਸਮੇਤ ਪ੍ਰਭਾਵਿਤ ਤਬਕਿਆਂ ਨੂੰ ਸੰਘਰਸ ਦੇ ਮੈਦਾਨ ਚ ਨਿੱਤਰਣ ਦਾ ਸੱਦਾ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀ ਕੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇੰਨਾਂ ਰੋਸ ਮੁਜਾਹਰਿਆਂ ਦੌਰਾਨ ਝੋਨੇ ਦੀ ਲਵਾਈ ਲਈ ਮਜਦੂਰਾਂ ਨੂੰ ਦੂਸਰੇ ਸੂਬਿਆਂ ਤੋਂ ਲਿਆਉਣ ਲਈ ਵਿਸ਼ੇਸ਼ ਟਰੇਨਾਂ ਚਲਾਉਣ, ਲੌਕਡਾਓੂਨ ਦੇ ਸਮੇ ਦੇ ਘਰੇਲੂ ਬਿਜਲੀ ਦੇ ਸਾਰੇ ਬਿਲ ਮੁਆਫ ਕਰਨ, ਲੌਕਡਾਓੂਨ ਹਟਾਇਆ ਜਾਵੇ ਤੇ ਕਰਫਿਓੂ ਦੌਰਾਨ ਲੋਕਾਂ ਤੇ ਦਰਜ ਪਰਚੇ ਰੱਦ ਕੀਤੇ ਜਾਣ, ਦੁੱਧ,ਪੋਲਟਰੀ ਤੇ ਸਬਜੀਆਂ ਦੇ ਓੁਤਪਾਦਕਾਂ ਨੁੂੰ ਪਏ ਘਾਟੇ ਦੀ ਪੂਰਤੀ ਲਈ ਪੈਕਜ ,ਡੀਜਲ 22 ਰੁਪਏ ਲੀਟਰ ਦੇ ਹਿਸਾਬ ਨਾਲ ਦੇਣ, ਕਿਸਾਨਾਂ ਦੀਆਂ ਲਿਮਟਾਂ ਦਾ ਵਿਆਜ ਮੁਆਫ ਕਰਨ ਤੇ ਓੁਗਰਾਹੀ ਅੱਗੇ ਪਾਓੁਣ ਸਮੇਤ ਕਰਜ ਮੁਆਫੀ ਦੇ ਘੇਰੇ ਤੋਂ ਬਾਹਰ ਰਹਿ ਗਏ ਕਿਸਾਨਾਂ ਦੇ ਕਰਜ ਮੁਆਫ ਕਰਨ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਕਥਿਤ ਦੀ ਲੁੱਟ ਨੁੂੰ ਨੱਥ ਪਾਉਣ ਅਤੇ ਇਹਨਾਂ ਸਕੂਲਾਂ ਦਾ ਸਰਕਾਰੀਕਰਨ ਕੀਤੇ ਜਾਣ ਦੀ ਮੰਗ ਉਠਾਈ ਜਾਏਗੀ।