ਜੀ ਐਸ ਪੰਨੂ
ਪਟਿਆਲਾ 25 ਮਈ 2020 ਪਹਿਲਾਂ ਭੇਜੇਂ : ਕੋਵਿਡ ਜਾਂਚ ਲਈ 69 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 68 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇੱਕ ਕੋਵਿਡ ਪੋਜਟਿਵ ਹੈ।ਪੋਜਟਿਵ ਕੇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਨੇ ਦੱਸਿਆਂ ਕਿ ਰਾਜਪੁਰਾ ਦੇ ਗਰਗ ਕਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕਿ ਕੁੱਝ ਦਿਨ ਪਹਿਲਾ ਦਿੱਲੀ ਤੋਂ ਵਾਪਸ ਆਈ ਸੀ, ਦਾ ਦੁਸਰੇ ਰਾਜ ਤੋਂ ਆਉਣ ਕਾਰਣ ਰਾਜਪੁਰਾ ਵਿਖੇ ਕੋਵਿਡ ਜਾਂਚ ਲਈ ਸੈਂਪਲ ਲਿਆ ਗਿਆ ਸੀ ਜੋ ਕਿ ਲੈਬ ਰਿਪੋਰਟ ਅਨੁਸਾਰ ਕੋਵਿਡ ਪੋਜਟਿਵ ਹੈ।ਸਿਵਲ ਸਰਜਨ ਨੇ ਦੱਸਿਆਂ ਕਿ ਇਸ ਪੋਜਟਿਵ ਆਈ ਅੋਰਤ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਰਾਹੀ ਪੋਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾ ਦਿੱਤਾ ਗਿਆ ਹੈ।ਉਹਨਾਂ ਦਸਿਆਂ ਕਿ ਇਸ ਪੋਜਟਿਵ ਆਏ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਸਕਣ ਤੇ ਅੱਜ ਇਹ ਇੱਕ ਰਾਹਤ ਭਰੀ ਖਬਰ ਹੈ ਕਿ ਜਿਲੇ ਵਿਚ ਪਿਛਲੇ ਦਿਨੀ ਪੋਜਟਿਵ ਆਏ ਤਿੰਨ ਕੇਸਾਂ ( ਆਸ਼ਾ ਵਰਕਰ, ਖੇਤੀ ਕਾਮਾ ਅਤੇ ਰਾਜਪੁਰਾ ਦਾ ਡਰਾਈਵਰ) ਦੇ ਨੇੜੇ ਦੇ ਸੰਪਰਕ ਵਿਚ ਆਏ 22 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਜੋ ਸੈਂਪਲ ਲਏ ਗਏ ਸਨ ਉਹ ਸਾਰੇ ਹੀ ਕੋਵਿਡ ਨੈਗੇਟਿਵ ਪਾਏ ਗਏ ਹਨ।
ਡਾ.ਮਲਹੋਤਰਾ ਨੇ ਦੱਸਿਆਂ ਕਿ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 258 ਸੈਂਪਲ ਲਏ ਗਏ ਹਨ ਜਿਹਨਾਂ ਵਿਚ ਅੱਜ ਸੀ.ਐਚ.ਸੀ ਮਾਡਲ ਟਾਉਨ ਦੀਆਂ ਸਿਹਤ ਟੀਮਾਂ ਵੱਲੋ 55, ਸਿਵਲ ਹਸਪਤਾਲ ਸਮਾਣਾ ਵੱਲੋ 53 ਕੋਵਿਡ ਜਾਂਚ ਲਈ ਲਏ ਗਏ ਸੈਂਪਲ ਵੀ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਕਿਹਾ ਕਿ ਕੋਵਿਡ ਜਾਂਚ ਲਈ ਸੈਂਪਲ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ / ਲੇਬਰ, ਫਲੂ ਕਾਰਨਰਾਂ, ਪੁਲਿਸ ਮੁਲਾਜਮਾਂ ਗਰਭਵਤੀ ਔਰਤਾਂ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਦੇ ਲਏ ਜਾ ਰਹੇ ਹਨ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 3645 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾ ਵਿਚੋ 112 ਕੋਵਿਡ ਪੋਜਟਿਵ ਜੋ ਕਿ ਜ਼ਿਲਾ ਪਟਿਆਲਾ ਨਾਲ ਸਬੰਧਤ ਹਨ, 3275 ਨੈਗੇਟਿਵ ਅਤੇ 258 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 100 ਕੇਸ ਠੀਕ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 10 ਹੈ।