100 ਫੀਸਦੀ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰਨ ਉਤਸ਼ਾਹ ਨਾਲ ਕੰਮ ਜਾਰੀ
28 ਮਈ ਨੂੰ 3000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਲਾਭ
ਐਸ.ਏ.ਐੱਸ. ਨਗਰ, 28 ਮਈ 2020: ਜ਼ਿਲੇ ਵਿਚ ਸਮਾਰਟ ਕਾਰਡ ਧਾਰਕਾਂ ਨੂੰ ਰਾਸ਼ਨ ਦੀ ਵੰਡ ਸੰਬੰਧੀ ਕੰਮ ਪੂਰਨ ਉਤਸ਼ਾਹ ਨਾਲ ਚੱਲ ਰਿਹਾ ਹੈ ਅਤੇ ਇਸ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ 100 ਫੀਸਦੀ ਟੀਚਾ ਪ੍ਰਾਪਤ ਕਰਨਾ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤ ਲਈ ਇੱਕ ਵਿਸ਼ਾਲ ਅਭਿਆਸ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਧਿਆਨ ਪੈਣੀ ਨਜ਼ਰ ਰੱਖਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਰੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਚੱਲੇ ਜਿਸ ਵਿੱਚ ਖਾਮੀਆਂ ਦੀ ਕੋਈ ਜਗ੍ਹਾ ਨਾ ਹੋਵੇ ।
ਇਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਸਾਰੇ ਲਾਭਪਾਤਰੀਆਂ ਨੂੰ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਤਹਿਤ ਪ੍ਰਤੀ ਮਹੀਨਾ ਕਿੱਲੋ 5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤਾ ਜਾ ਰਿਹਾ ਹੈ।
ਅੱਜ ਖਰੜ ਬਲਾਕ ਦੇ ਅੰਬਛੱਪਾ, ਜੰਡਲੀ, ਦੱਪਰ, ਬਸੌਲੀ, ਲਾਲੜੂ (ਸ਼ਹਿਰੀ), ਦਿਆਲਪੁਰਾ, ਬਲਾਕ ਡੇਰਾਬਸੀ ਵਿਚ ਜਵਾਹਰਪੁਰ, ਦੇਸੂਮਾਜਰਾ, ਮੁੰਡੀ ਖਰੜ, ਰਸਨਹੇੜੀ, ਗੱਬੇ ਮਾਜਰਾ, ਮੱਘਰ, ਨਾਗਲ ਫੈਜ਼ਗੜ, ਭੁਪਨਗਰ, ਤਾਜਪੁਰਾ, ਬਲਾਕ ਖਰੜ ਵਿਚ ਕੁਰਾਲੀ (ਸ਼ਹਿਰੀ) ਅਤੇ ਬਲੌਂਗੀ, ਝੱਜੋਂ, ਖਾਸਪੁਰ, ਬਸੀ ਸ਼ੇਖਾਂ, ਧਰਮਗੜ, ਪਾਪਰੀ, ਚਾਛੋਮਾਜਰਾ, ਮਨੌਲੀ, ਸਵਾਰਾ, ਭਾਗੋ ਮਾਜਰਾ, ਮੌਲੀ ਬੈਦਵਾਨ ਅਤੇ ਗੁਦਾਣਾ ਵਿਖੇ ਰਾਸ਼ਨ ਦੀ ਵੰਡ ਕੀਤੀ ਗਈ ਅਤੇ 3000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ ਜਿਸ ਨਾਲ ਇਹ ਗਿਣਤੀ 63000 ਹੋ ਗਈ ਹੈ।