← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 01 ਜੂਨ 2020: ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮੌਕੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ਤੰਬਾਕੂ ਵਿਰੋਧੀ ਦਿਵਸ’ ਦੇ ਸੰਬੰਧ ਵਿੱਚ ਆਨਲਾਈਨ ‘ਸਲੋਗਨ ਲਿਖਣ’ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਆਨਲਾਈਨ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਤੰਬਾਕੂ ਵਿਰੋਧੀ ਦਿਵਸ’ ਦੇ ਸੰਬੰਧ ਵਿੱਚ ਜਾਗਰੂਕ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ । ਵਿਦਿਆਰਥੀਆਂ ਨੇ ਤੰਬਾਕੂ ਦੀ ਵਰਤੋਂ ਨਾਲ ਸਿਹਤ ਦੇ ਨੁਕਸਾਨ, ਭਿਆਨਕ ਬਿਮਾਰੀਆਂ ਅਤੇ ਸਮਾਜ ਵਿੱਚ ਇਸ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦੇ ਬਹੁਤ ਹੀ ਸ਼ਾਨਦਾਰ ਸਲੋਗਨ ਲਿਖੇ। ਵਿਦਿਆਰਥੀਆਂ ਵੱਲੋਂ ਲਿਖੇ ਹੋਏ ਸਲੋਗਨਾਂ ਦੀਆਂ ਭੇਜੀਆਂ ਗਈਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਸ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੁਕਾਬਲੇ ’ਚ ਸੁਖਮਨਪ੍ਰੀਤ ਕੌਰ (10+1 ਨਾਨ-ਮੈਡੀਕਲ) ਨੇ ਪਹਿਲਾ ਸਥਾਨ, ਦਪਿੰਦਰ ਕੌਰ (10+1 ਮੈਡੀਕਲ) ਨੇ ਦੂਜਾ ਸਥਾਨ ਅਤੇ ਨਵਦੀਪ ਕੌਰ (10+1 ਆਰਟਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ. ਬਲਜਿੰਦਰ ਸਿੰਘ ਨੇ ‘ਤੰਬਾਕੂ ਵਿਰੋਧੀ ਦਿਵਸ’ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸ ਮਹੱਤਵਪੂਰਨ ਦਿਨ ਸੰਬੰਧ ’ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨਾਂ ਨੇ ਤੰਬਾਕੂ ਅਤੇ ਸਿਗਰਟਨੋਸ਼ੀ ਵਰਗੇ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਦਾ ਸੰਦੇਸ਼ ਦਿੱਤਾ।
Total Responses : 266