ਅਸ਼ੋਕ ਵਰਮਾ
ਬਠਿੰਡਾ, 01 ਜੂਨ 2020: ਕੋਰੋਨਾ ਮਹਾਮਾਰੀ ਦੌਰਾਨ ਸੁਰੱਖਿਆ ਨੂੰ ਮੱਦੇਨਜਰ ਰੱਖਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸੇਵਾਵਾਂ ਵਿੱਚ ਸਹਿਯੋਗ ਦੇਣ ਵਾਲੇ ਸਿਹਤ ਕਰਮੀਆਂ ਲਈ ਪੀ.ਪੀ.ਈ. ਕਿੱਟਾਂ ਸੁਸਾਇਟੀ ਆਫ ਮੈਟੀਰੀਅਲ ਅਤੇ ਮਕੈਨੀਕਲ ਇੰਜਨੀਅਰ (ਸੋਮੇ) ਦੇ ਪ੍ਰਧਾਨ ਡਾ.ਬੂਟਾ ਸਿੰਘ ਸਿੱਧੂ ਡੀਨ, ਪਲੈਨਿੰਗ ਅਤੇ ਡਿਵੈਲਪਮੈਂਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਸੁਸਾਇਟੀ ਆਫ ਮੈਟੀਰੀਅਲ ਅਤੇ ਮਕੈਨੀਕਲ ਇੰਜਨੀਅਰ (ਸੋਮੇ) ਦੇ ਸੈਕਟਰੀ, ਡਾ. ਪ੍ਰਦੀਪ ਜਿੰਦਲ ਅਸਿਸਟੈਂਟ ਪ੍ਰੋਫੈਸਰ ਮਕੈਨੀਕਲ ਇੰਜਨੀਅਰ ਡਿਪਾਰਟਮੈਂਟ, ਯਾਦਵਿੰਦਰਾ ਕਾਲਜ ਆਫ ਇੰਜਨੀਅਰ ਪੰਜਾਬੀ ਯੁਨੀਵਰਸਿਟੀ ਕੈਪਸ ਤਲਵੰਡੀ ਸਾਬੋ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੇ ਸਪੁਰਦ ਕੀਤੀਆਂ ਗਈਆਂ । ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਫਾਰਮੇਸੀ ਅਫਸਰ ਕਮਲ ਗੁਪਤਾ ਹਾਜ਼ਰ ਸਨ । ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਵੱਲੋ ਕੋਰੋਨਾ ਮਹਾਂਮਾਰੀ ਵਿੱਚ ਲੱਗੇ ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਮੈਡੀਕਲ ਸੇਵਾਵਾਂ ਵਿੱਚ ਸਹਿਯੋਗ ਦੇ ਰਹੇ ਕਰਮੀਆਂ ਲਈ ਜੋ ਇਹ ਸੁਰੱਖਿਆ ਸਮਾਨ ਡੋਨੇਟ ਕੀਤਾ ਗਿਆ ਹੈ ਇਸ ਲਈ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਸੰਸਥਾ ਅੱਗੇ ਤੋਂ ਵੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਤੋਂ ਵੱਧ ਸਿਹਤ ਵਿਭਾਗ ਨੂੰ ਸਹਿਯੋਗ ਦਿੰਦੀ ਰਹੇਗੀ ।