ਉੱਘੇ ਟਰੇਡ ਟੂਨੀਅਨਿਸ਼ਟ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸਰਦਾਰ ਐਮ ਐਮ ਸਿੰਘ ਚੀਮਾ ਦੇ ਛੋਟੇ ਭੈਣ ਜੀ , ਕਨੇਡਾ ਵਾਸੀ ਉਘੇ ਕਾਰੋਬਾਰੀ ਸਰਦਾਰ ਜਗਦੀਪ ਸਿੰਘ ਚੀਮਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਮਰਦੀਪ ਸਿੰਘ ਚੀਮਾ ਦੇ ਸਤਿਕਾਰਯੋਗ ਭੂਆ ਜੀ ਮਾਤਾ ਦਲਬੀਰ ਕੌਰ ਕਾਹਲੋਂ ਪਤਨੀ ਸਵਰਗਵਾਸੀ ਸ੍ਰੀ ਕੁਲਤਾਰ ਸਿੰਘ ਕਾਹਲੋ ਵਾਸੀ ਪਿੰਡ ਸਾਗਰਪੁਰਾ ਦਾ ਬੀਤੀ ਰਾਤ ਅਚਾਨਤ ਸਿਹਤ ਵਿਗੜਣ ਤੋਂ ਬਾਅਦ ਦੇਹਾਂਤ ਹੋ ਗਿਆ ਸੀ । ਅੱਜ ਮਾਤਾ ਦਲਬੀਰ ਕੌਰ ਜੀ ਦਾ ਅੰਤਿਮ ਸਸਕਾਰ ਜਲੰਧਰ ਰੋਡ ਬਟਾਲਾ ਵਿਖੇ ਸਥਿਤ ਸਮਸ਼ਾਨਘਾਟ ਪੁਰੀਆਂ ਵਖੇ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਮਾਤਾ ਦਲਬੀਰ ਕੌਰ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਮਾਤਾ ਦਲਬੀਰ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਭਰਾ ਸਰਦਾਰ ਐਮ.ਐਮ. ਸਿੰਘ ਚੀਮਾ, ਸਪੁੱਤਰ ਜਗਬੀਰਪਾਲ ਸਿੰਘ ਕਾਹਲੋ ਅਤੇ ਭਤੀਜ਼ੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਭੇਟ ਕੀਤੀ। ਅੰਤਿਮ ਸਸਕਾਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਹੋਇਆ ਕੀਤਾ ਗਿਆ ਤੇ ਹਰ ਤਰਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ ਸੀ। ਇਸ ਮੌਕੇ ਅੰਤਿਮ ਸਸਕਾਰ ਮੌਕੇ ਸ਼ਹਿਰ ਵੱਖ ਵੱਖ ਵਰਗਾਂ ਦੇ ਨੁੰਮਾਇੰਦੇ ਵੀ ਪਹੁੰਚੇ ਸਨ ਜਿੰਨ੍ਹਾ ਨੇ ਚੀਮਾ ਅਤੇ ਕਾਹਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਇਸ ਤੋ. ਇਲਾਵਾ ਪੰਜਾਬ ਸਰਕਾਰ ਦੇ ਕਈ ਮੰਤਰੀਆਂ, ਵਿਧਾਇਕਾਂ, ਉੱਚ ਪੁਲਸ ਅਤੇ ਪ੍ਰਸਾਸਨਿਕ ਅਫਸਰਾਂ ਜਿੰਨ੍ਹਾ ਵਿੱਚ ਏ.ਡੀ.ਜੀ.ਪੀ, ਆਈਜ਼, ਐਸ.ਐਸ.ਪੀਜ਼, ਡੀ.ਸੀਜ਼,ਸਿਵਲ ਸਰਜ਼ਨ, ਐਸ ਐਮ.ਓਜ਼ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ ਨੇ ਟੈਲੀਫੋਨ ਦੇ ਦੁਖ ਸਾਂਝਾਂ ਕੀਤਾ। ਵਰਣਨਯੋਗ ਹੈ ਕਿ ਮਾਤਾ ਦਲਬੀਰ ਕੌਰ ਕਾਹਲੋਂ ਦੇ ਪਤੀ ਸਵਰਗੀਵਾਸੀ ਸ੍ਰੀ ਕੁਲਤਾਰ ਸਿੰਘ ਕਾਹਲੋਂ ਇਕ ਉਘੇ ਕਿਸਾਨ ਆਗੂ ਸਨ ਤੇ ਆਪਣੇ ਜੀਵਨ ਦੌਰਾਨ ਉਨ੍ਹਾ ਨੇ ਕਿਸਾਨਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਸਨ ਤੇ ਇਕ ਨਾਮਵਾਰ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਸਨ।