ਲੁਧਿਆਣਾ, 7 ਮਈ 2020: ਲੋਕ ਇਨਸਾਫ ਪਾਰਟੀ ਵਲੋਂ ਕਰੋਨਾ ਮਹਾਮਾਰੀ ਫੈਲਣ ਕਰਕੇ ਜਿੱਥੇ ਰਾਸ਼ਨ ਦੇ ਲੰਗਰਾਂ ਸਮੇਤ ਕਵਾਰਨਟਾਈਨ ਅਤੇ ਆਈਸੋਲੇਟ ਕੀਤੇ ਮਰੀਜਾਂ ਨੂੰ ਲੰਗਰ, ਮਸੱਮੀਆਂ, ਦੁੱਧ, ਫਰੂਟ, ਚਾਹ ਬਣਾਉਣ ਵਾਲੀ ਕੈਟਲ, ਜੂਸ ਬਣਾਉਣ ਵਾਲੀਆਂ ਮਸ਼ਾਨਾਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ ਉੱਥੇ ਹੀ ਅੱਜ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘਾਂ ਦੀ ਸੇਵਾ ਨਿਭਾਉਣ ਵਾਲੇ ਗੁਰੂ ਦੇ ਵਜੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ•ਾਂ ਨੂੰ ਆਰਥਿਕ ਮਦਦ ਵੀ ਦਿੱਤੀ ਗਈ।
ਇਸ ਦੌਰਾਨ ਕੋਟ ਮੰਗਲ ਸਿੰਘ ਦਫਤਰ ਵਿੱਖੇ ਗੁਰੂ ਦੇ ਵਜੀਰਾਂ ਨੂੰ ਆਰਥਿਕ ਮਦਦ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ
ਨੇ ਕਿਹਾ ਕਿ ਇਸ ਲਾਕਡਾਊਨ ਦੌਰਾਨ ਹਰ ਵਿਅਕਤੀ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਅਤੇ ਇਸ ਕਰੋਨਾ ਮਹਾਮਾਰੀ ਕਾਰਣ ਲਗਾਏ ਗਏ ਲਾਕਡਾਊਨ ਨੇ ਅਨੇਕਾਂ ਮਜਦੂਰਾਂ ਨੂੰ ਵਿਹਲੇ ਕਰ ਦਿੱਤਾ ਹੈ ਅਤੇ ਅਨੇਕਾਂ ਲੋਕਾਂ ਨੂੰ ਬੇਰੁਜਗਾਰ ਬਣਾ ਦਿੱਤਾ ਹੈ ਪਰ ਸਾਡੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਅ ਰਹੇ ਰਾਗੀ ਸਿੰਘ, ਗ੍ਰੰਥੀ ਸਿੰਘ ਅਤੇ ਗੁਰੂ ਦੇ ਵਜੀਰਾਂ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਪਹਿਲਾ ਫਰਜ ਹੈ ਅਤੇ ਲੋਕ ਇਨਸਾਫ ਪਾਰਟੀ ਇਨ•ਾਂ ਗੁਰੂ ਦੇ ਵਜੀਰਾਂ ਦਾ ਸਨਮਾਨ ਕਰਦੇ ਹੋਏ ਜਿੱਥੇ ਮਾਣ ਮਹਿਸੂਸ ਕਰਦੀ ਹੈ ਉੱਥੇ ਇੱਕ ਨਿਮਾਣੇ ਜਿਹੇ ਸਿੱਖ ਦੀ ਤਰਾਂ ਅਰਦਾਸ ਵੀ ਕਰਦੀ ਹੈ ਕਿ ਇਸ ਮਹਾਮਾਰੀ ਤੋਂ ਦੁਨੀਆਂ ਭਰ ਨੂੰ ਜਲਦੀ ਹੀ ਛੁਟਕਾਰਾ ਮਿਲ ਜਾਵੇ ਅਤੇ ਹਰ ਵਿਅਕਤੀ ਆਪਣਾ ਕਾਰੋਬਾਰ ਕਰਦਾ ਹੋਇਆ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ।
ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ, ਬਾਬਾ ਅਮ੍ਰਿਤਪਾਲ ਸਿੰਘ, ਮੇਜਰ ਸਿੰÎਘ, ਗੁਰਲਾਲ ਸਿੰਘ, ਜੋਗਿੰਦਰ ਸਿੰਘ, ਹੀਰਾ ਸਿੰਘ, ਰਾਮ ਸਿੰਘ, ਸਾਹਿਬ ਸਿੰਘ, ਬੂਟਾ ਸਿੰਘ, ਗੁਰਨਾਮ ਸਿੰਘ, ਰਾਮ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਤੇ ਹੋਰਨਾਂ ਨੂੰ ਵਿਧਾਇਕ ਬੈਂਸ ਵਲੋਂ ਸਨਮਾਨਤ ਵੀ ਕੀਤਾ ਗਿਆ।