ਹਰਦਮ ਮਾਨ
ਸਰੀ, 18 ਜੂਨ 2020: ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਅੱਜ ਬਲਾਕ ਕਿਊਬਿਕੁਆ ਦੇ ਐਮਪੀ ਨੂੰ ਨਸਲਵਾਦੀ ਕਹਿਣ, ਬਾਅਦ ਵਿਚ ਮੁਆਫੀ ਨਾ ਮੰਗਣ ਅਤੇ ਆਪਣੀ ਟਿੱਪਣੀ ਵਾਪਸ ਲੈਣ ਕਰ ਕੇ ਉਨ੍ਹਾਂ ਨੂੰ ਹਾਊਸ ਆਫ ਕਾਮਨਜ਼ ਤੋਂ ਬਾਹਰ ਕਰ ਦਿੱਤਾ ਗਿਆ।
ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਕਿ ਜਗਮੀਤ ਸਿੰਘ ਹਾਊਸ ਆਫ ਕਾਮਨਜ਼ ਵਿੱਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਆਰਸੀਐਮਪੀ ਵਿੱਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ। ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰਨ ਤੇ ਜਗਮੀਤ ਸਿੰਘ ਨੇ ਬਲਾਕ ਕਿਊਬਿਕੁਆ ਐਮਪੀ ਥੈਰੇਨ ਨੂੰ ਨਸਲਵਾਦੀ ਕਿਹਾ।
ਬਾਅਦ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਉਸ ਸਮੇਂ ਗੁੱਸੇ ਵਿੱਚ ਸਨ ਪਰ ਆਪਣੇ ਸਟੈਂਡ ਤੇ ਉਹ ਅਜੇ ਵੀ ਕਾਇਮ ਹਨ।
ਬਹੁਤ ਹੀ ਭਾਵੁਕ ਨਜ਼ਰ ਆ ਰਹੇ ਜਗਮੀਤ ਸਿੰਘ ਇਸ ਗੱਲੋਂ ਉਦਾਸ ਸਨ ਕਿ ਅਸੀਂ ਨਸਲਵਾਦ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀਂ ਲੋਕਾਂ ਨੂੰ ਬਚਾਉਣ ਲਈ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ?
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com