ਕਿਹਾ, ਸਿਹਤ ਅਤੇ ਪੁਲਿਸ ਵਿਭਾਗ ਨੇ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਮਹਾਂਮਾਰੀ ਤੋਂ ਕੀਤਾ ਬਚਾਅ
ਹਰੀਸ਼ ਕਾਲੜਾ
ਰੂਪਨਗਰ, 18 ਜੂਨ 2020 : ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਰੋਟਰੀ ਕਲੱਬ ਰੂਪਨਗਰ ਵੱਲੋਂ 40 ਲੱਖ ਰੁਪਏ ਤੋਂ ਵੱਧ ਦੇ ਮੁਹੱਈਆ ਕਰਵਾਏ ਗਏ ਮੈਡੀਕਲ ਇੰਕੂਪਮੈਂਟਸ ਸਿਹਤ ਵਿਭਾਗ ਨੂੰ ਸੌਪੇ।ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਵੀ ਹਾਜ਼ਰ ਸਨ।
ਰੋਟਰੀ ਕਲੱਬ ਵਿਖੇ ਮੈਡੀਕਲ ਇੰਕੂਪਮੈਂਟਸ ਸੌਪਣ ਦੌਰਾਨ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਕਰੋਨਾ ਵਰਗੀ ਨਾ ਮੁਰਾਦ ਬਿਮਾਰੀ ਤੇ ਕਾਬੂ ਪਾਉਣ ਲਈ ਜਿੱਥੇ ਪੁਲਿਸ ਅਤੇ ਸਿਹਤ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ ਉੱਥੇ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਸਦਕਾ ਹੀ ਜ਼ਿਲ੍ਹੇ ਵਿੱਚ ਕਰੋਨਾ ਨੂੰੰ ਮਾਤ ਪਾਉਣ ਵਿੱਚ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਜਿਹੜੇ ਇੱਕ ਦੋ ਕਰੋਨਾ ਪੌਜਟਿਵ ਕੇਸ ਆ ਰਹੇ ਹਨ ਉਹ ਦੂਜੇ ਰਾਜਾਂ ਤੋਂ ਆਏ ਲੋਕਾਂ ਨਾਲ ਹੀ ਸਬੰਧਤ ਹਨ।ਫਿਲਹਾਲ ਜ਼ਿਲ੍ਹੇ ਵਿੱਚ ਕਮਿਊਨਟੀ ਸਪ੍ਰੈਡ ਦਾ ਕੋਈ ਕੇਸ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਡਿਪਟੀ ਕਮਿਸ਼ਨਰ ਸਮੇਤ ਸਾਰੇ ਪ੍ਰਸ਼ਾਸਨਕੀ ਅਧਿਕਾਰੀ ਪ੍ਰਸ਼ੰਸ਼ਾ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੰਗ ਹਾਲੇ ਜਾਰੀ ਹੈ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਮੌਜੂਦ ਪ੍ਰੈਸ ਦੇ ਨੁਮੰਦਿਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਨਿਵਾਸੀਆ ਨੂੰ ਵੱਧ ਤੋਂ ਵੱਧ ਇਸ ਗੱਲ ਲਈ ਜਾਗਰੂਕ ਕਰਨ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਕੋਈ ਵੀ ਵਿਅਕਤੀ ਵਿਦੇਸ਼ਾਂ ,ਦੂਜੇ ਰਾਜ਼ਾਂ ਜਾਂ ਜ਼ਿਲ੍ਹਿਆਂ ਵਿੱਚੋ ਆਉਂਦਾ ਹੈ ਤਾਂ ਇਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਬੰਧਤ ਕੰਟਰੋਲ ਰੂਮ ਨੰਬਰਾਂ ਤੇ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਬਿਲਕੁੱਲ ਵੀ ਲੋੜ ਨਹੀ ਹੈ ਜੇਕਰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਹੀ ਢੰਗ ਨਾਲ ਇਲਾਜ ਕਰਵਾਇਆ ਜਾਵੇ ਤਾਂ ਇਸ ਨਾ ਮੁਰਾਦ ਬਿਮਾਰੀ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ।
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਅੱਜ ਰੋਟਰੀ ਕਲੱਬ ਵੱਲੋਂ ਜੋ ਸਮਾਨ ਸਿਹਤ ਵਿਭਾਗ ਨੂੰ ਮੁਹੱਈਆ ਕਰਵਾਇਆ ਗਿਆ ਹੈ ਉਸ ਨਾਲ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਦਦ ਮਿਲੇਗੀ । ਇਸ ਲਈ ਰੋਟਰੀ ਕਲੱਬ ਰੋਪੜ ਵਧਾਈ ਦਾ ਪਾਤਰ ਹੈ। ਉਨ੍ਹਾਂ ਦੱਸਿਆ ਕਿ ਅੱਜ ਲੱਗਭਗ 40 ਲੱਖ ਰੁਪਏ ਦਾ ਮੈਡੀਕਲ ਉਪਕਰਨ ਜ਼ਿਲ੍ਹਾ ਸਿਹਤ ਵਿਭਾਗ ਨੂੰ ਸੌਪੇ ਗਏ ਹਨ। ਜਿਨ੍ਹਾਂ ਵਿੱਚ 30 ਆਈ.ਸੀ.ਯੂ. ਬੈਡ , 10 ਫਲੀਪਸ ਦੇ ਮੋਨੀਟਰ, 05 ਸਿਰਜ ਪੰਪਜ਼, 60 ਆਕਸੀਜਨ ਸਿਲੰਡਰ , 30 ਪਲਸ ਔਕਸੀਮੀਟਰ, 500 ਪੀ.ਪੀ.ਈ. ਕਿੱਟਸ ਤੇ 69 ਡਿਜੀਟਲ ਥਰਮਾਮਿਟਰ ਸ਼ਾਮਲ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਜੋ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਏ ਹਨ ਉਸ ਨਾਲ ਸਿਵਲ ਹਸਤਪਤਾਲ ਰੂਪਨਗਰ, ਸਬ ਡਵੀਜ਼ਨ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਤੇ ਨੰਗਲ, ਬੀ.ਬੀ.ਐਮ.ਬੀ. ਨੰਗਲ ਅਤੇ ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਵਿਖੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਨ੍ਹਾਂ ਉਪਕਰਨਾਂ ਨਾਲ ਹੁਣ ਰੂਪਨਗਰ ਵਾਸੀਆਂ ਨੂੰ ਪੀ.ਜੀ.ਆਈ. ਤੇ ਹੋਰ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀ ਪਵੇਗੀ।
ਸਮਾਗਮ ਦੌਰਾਨ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ ਰੋਟਰੀ ਕਲੱਬ ਰੂਪਨਗਰ ਦਾ ਔਨਰੇਰੀ ਮੈਂਬਰ ਵੀ ਬਣਾਇਆ ਗਿਆ ।ਇਸ ਦੌਰਾਨ ਸਪੀਕਰ ਵੱਲੋਂ 03 ਲੱਖ ਰੁਪਏ ਦੀ ਰਾਸ਼ੀ ਰੋਟਰੀ ਕਲੱਬ ਨੂੰ ਹੋਰ ਸੇਵਾਵਾਂ ਲਈ ਮੁਹੱਈਆ ਕਰਵਾਉਣ ਦੀ ਘੋਸ਼ਣਾ ਕੀਤੀ।
ਇਸ ਸਮਾਗਮ ਦੌਰਾਨ ਹੋਰਨਾ ਤੋ ਇਲਾਵਾ ਡਾ.ਆਰ.ਐਸ ਪਰਮਾਰ , ਵਿਵੇਕ ਚਾਨਣਾ ਪ੍ਰਧਾਨ ਰੋਟਰੀ ਕਲੱਬ, ਪ੍ਰਭਜੀਤ ਸਿੰਘ , ਡਾ. ਭੀਮ ਸੇਨ, ਡਾ. ਭਾਨੂੰ ਪਰਮਾਰ, ਜਸਵਿੰਦਰ ਜੀਤ ਸਿੰਘ , ਚੇਤਨ ਅਗਰਵਾਲ,ਐਡਵੋਕੇਟ ਡੀ.ਐਸ.ਦਿੳਲ, ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ , ਸ਼੍ਰੀ ਗੁਰਵਿੰਦਰ ਸਿੰਘ ਜੌਹਲ ਐਸ.ਡੀ.ਐਮ. ਰੂਪਨਗਰ, ਕੁਲਦੀਪ ਸਿੰਘ ਤਹਿਸੀਲਦਾਰ, ਸ਼੍ਰੀ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਮਰੂਵਮੈਂਟ ਟਰੱਸਟ, ਡਾ. ਗੁਰਿੰਦਰਪਾਲ ਸਿੰਘ ਬਿੱਲਾ ਉਪ ਚੇਅਰਮੈਨ ਬੈਕਵਰਡ ਕਮਿਸ਼ਨ, ਪੋਮੀ ਸੋਨੀ, ਰਾਜੇਸ਼ਵਰ ਲਾਲੀ , ਸ਼੍ਰੀ ਅਮਰਜੀਤ ਸਿੰਘ ਸੈਣੀ, ਬੌਬੀ ਚੌਹਾਨ ਵੀ ਮੌਜੂਦ ਸਨ।