ਮਿਸ਼ਨ ਫਤਿਹ ਅਧੀਨ ਨੰਗਲ ਵਿਚ ਸਿਹਤ ਵਿਭਾਗ ਵਲੋਂ ਜਾਗਰੂਕਤਾ ਅਭਿਆਨ ਜਾਰੀ
ਹਰੀਸ਼ ਕਾਲੜਾ
ਨੰਗਲ ,18 ਜੂਨ 2020 :ਨੰਗਲ ਸਿਵਲ ਹਸਪਤਾਲ ਦੇ ਸੀਨੀਅਰ ਮੇੈਡੀਕਲ ਅਫਸਰ ਡਾ ਨਰੇਸ਼ ਕੁਮਾਰ ਦੀ ਨਿਗਰਾਨੀ ਵਿੱਚ ਮਿਸ਼ਨ ਫਤਿਹ ਦੇ ਨੋਡਲ ਅਫਸਰ ਡਾ ਸੰਦੀਪ ਸਿੰਘ ਦੀ ਅਗਵਾਈ ਵਿੱਚ ਏ. ਐਨ. ਐਮ. ਸੁਨੀਤਾ ਦੇਵੀ, ਬਿੰਦੂ ਅਤੇ ਚੇਤਨਾ ਪਾਠਕ ਵਲੋਂ ਘਰਾਂ ਵਿੱਚ ਇਕਾਂਤਵਾਸ ਕੀਤੇ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਨਟੇਨਮੈਂਟ ਜੋਨ ਜਿਥੇ ਨਯਾ ਨੰਗਲ ਵਿੱਚ ਕੋਵਿਡ-19 ਦਾ ਕੇਸ ਸਾਹਮਣੇ ਆਇਆ ਸੀ ਉਸ ਇਲਾਕੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ, ਵਾਰ ਵਾਰ ਹੱਥ ਥੋਣਾ ਆਦਿ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਸਿਵਲ ਸਰਜਨ ਡਾ ਐਚ ਐਨ ਸ਼ਰਮਾਂ ਦੇ ਨਿਰਦੇਸ਼ਾ ਅਧੀਨ ਸਿਵਲ ਹਸਪਤਾਲ ਨੰਗਲ ਦੇ ਅਧਿਕਾਰੀ ਤੇ ਕਰਮਚਾਰੀ ਲਗਾਤਾਰ ਇਸ ਇਲਾਕੇ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਢੰਗ ਤਰੀਕੇ ਦੱਸ ਰਹੇ ਹਨ ਇਸ ਹਸਪਤਾਲ ਦੇ ਫਲੂ ਕਾਰਨਰ ਵਿੱਚ ਲੋਕਾਂ ਦਾ ਕੋਵਿਡ ਟੈਸਟ ਵੀ ਹੋ ਰਿਹਾ ਹੈ। ਬਾਹਰਲੇ ਸੂਬਿਆ ਤੋਂ ਆਏ ਲੋਕਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਇਸ ਮਹਾਂਮਾਰੀ ਤੋਂ ਬਚਾਅ ਲਈ ਪ੍ਰਰੇਣਾ ਦਿੱਤੀ ਜਾ ਰਹੀ ਹੈ।