ਅਸ਼ੋਕ ਵਰਮਾ
ਬਠਿੰੰਡਾ, 22 ਜੂਨ 2020: ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ (ਸਬੰਧਤ ਡੀ. ਐੱਮ.ਐੱਫ) ਦੀ ਜਿਲਾ ਇਕਾਈ ਬਠਿੰਡਾ ਵੱਲੋਂ ਜ਼ਿਲਾ ਕਨਵੀਨਰ ਸੁਰੰਜਣਾ ਰਾਣੀ ਦੀ ਅਗਵਾਈ ਵਿੱਚ ਡੀ.ਆਈ.ਓ.ਸ੍ਰੀ ਕੁੰਦਨ ਪਾਲ ਰਾਹੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।ਬ ਲਾਕ ਬਠਿੰਡਾ ਦੀ ਪ੍ਰਧਾਨ ਸੁਖਵਿੰਦਰ ਕੌਰ ਅਤੇ ਜਨਰਲ ਸਕੱਤਰ ਮਨਜੀਤ ਕੌਰ ਨੇ ਕਿਹਾ ਕਿ ਵਰਕਰਜ਼ ਕੋਲ ਸਮਾਰਟ ਫੋਨ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿਭਾਗ ਸਮਾਰਟ ਫੋਨ ਅਤੇ ਡਾਟਾ ਮੁਹੱਈਆ ਕਰਨ ਦੀ ਮੰਗ ਕੀਤੀ ਗਈ ।ਕੋਵਿਡ- 19ਦੇ ਸਰਵੇ ਦੇ ਚਾਰ ਰੁਪਏ ਵਧਾ ਕੇ ਬਾਰਾਂ ਰੁਪਏ ਕੀਤੇ ਜਾਣ , ਅਰਬਨ ਸੁਪਰਵਾਈਜਰ ਦੀ ਆਸ਼ਾ ਵਰਕਰਾਂ ਵਿੱਚੋਂ ਹੀ ਚੋਣ ਕੀਤੀ ਜਾਵੇ , ਇਕੱਲੀ ਆਸ਼ਾ ਵਰਕਰ ਨੂੰ ਡੋਰ ਟੂ ਡੋਰ ਸਰਵੇ ਲਈ ਮੁਸ਼ਕਲ ਪੇਸ਼ ਆ ਰਹੀ ਹੈ ਇਸ ਲਈ ਆਂਗਣਵਾੜੀ ਵਰਕਰ ਨੂੰ ਨਾਲ ਲਗਾਇਆ ਜਾਵੇ, ਆਸ਼ਾ ਵਰਕਰਜ਼ ਨੂੰ ਘੱਟੋ ਘੱਟ ਉਜਰਤ ਹੇਠ ਲਿਆ ਕੇ 9958 ਰੁਪਏ ਮਾਣ ਭੱਤਾ ਦਿੱਤਾ ਜਾਵੇ, ਡਿਊਟੀ ਦੌਰਾਨ ਆਸ਼ਾ ਵਰਕਰਜ ਅਤੇ ਫੈਸੀਲੀਟੇਟਰ ਦੀ ਮੌਤ ਹੋਣ ਦੀ ਸੂਰਤ ਵਿੱਚ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਤਰਸ ਦੇ ਆਧਾਰ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ।ਬਿਮਾਰ ਹੋਣ ਜਾਂ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਰਤ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇ ।ਆਸ਼ਾ ਵਰਕਰਜ਼ ਦੀ ਸਤੰਬਰ 2019 ਅਤੇ ਅਪ੍ਰੈਲ 2020 ਦੀ ਵਰਦੀਆਂ ਦੀ ਰੁਕੀ ਹੋਈ ਪੇਮੈਂਟ ਜਾਰੀ ਕੀਤੀ ਜਾਵੇ । ਇਸ ਸਮੇਂ ਕਾਜਲ ,ਲੱਛਮੀ ,ਰਾਣੀ ,ਸ਼ਰਨਜੀਤ, ਜੋਗਿੰਦਰ ,ਕੰਚਨ ,ਕੁਸਮ ਅਤੇ ਡੀ ਐੱਮ ਐੱਫ ਦੇ ਸਿਕੰਦਰ ਧਾਲੀਵਾਲ ਅਤੇ ਬਲਰਾਜ ਮੌੜ ਅਤੇ ਹਾਜਰ ਸਨ ।