ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲਿਆਂ ਨੂੰ ਰਾਸ਼ਨ ਵੰਡਿਆ
ਐਸ.ਏ.ਐੱਸ. ਨਗਰ, 23 ਜੂਨ 2020: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੈਂਬਰਾਂ ਨੇ ਸੋਮਵਾਰ ਨੂੰ 5 ਸਾਲ ਦੇ ਬੱਚੇ ਅਦਿੱਤਿਆ ਦੀ ਯਾਦ ਵਿਚ ਪਿੰਡ ਵਿਚ ਰੱਖੇ ਅਖੰਡ ਪਾਠ ਵਿਚ ਸ਼ਿਰਕਤ ਕੀਤੀ ਜੋ 16 ਜੂਨ, 2020 ਨੂੰ ਪਿੰਡ ਵਿਚ ਝੁੱਗੀ ਝੌਂਪੜੀ ਵਿਚ ਅੱਗ ਲੱਗਣ ਕਾਰਨ ਦਮ ਤੋੜ ਗਿਆ ਸੀ।
ਇਸ ਵਚਨਬੱਧਤਾ ਦੇ ਹਿੱਸੇ ਵਜੋਂ, ਸੁਸਾਇਟੀ ਨੇ ਅੱਜ ਪਿੰਡ ਤਿਊੜ ਵਿੱਚ ਵਸਦੇ ਝੁੱਗੀ ਝੌਂਪੜੀ ਵਾਲਿਆਂ ਅਤੇ ਸਮਾਜ ਦੇ ਗਰੀਬ ਵਰਗ ਦੇ ਹੋਰ ਵਿਅਕਤੀਆਂ ਨੂੰ ਆਟੇ ਦੇ 85 ਪੈਕੇਟ ਵੰਡੇ। ਸੁਸਾਇਟੀ ਨੇ ਪਿੰਡ ਵਿਚ ਮਜ਼ਦੂਰਾਂ ਲਈ ਚਲਾਏ ਜਾ ਰਹੇ ਲੰਗਰ ਵਿਚ ਆਟੇ ਦੇ 70 ਹੋਰ ਪੈਕੇਟਾਂ ਨਾਲ ਹਿੱਸਾ ਪਾਇਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਡੀ.ਸੀ. ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹੇ ਵਿਚ ਸਮਾਜ ਸੇਵੀ ਗਤੀਵਿਧੀਆਂ ਜਿਵੇਂ ਕਿ ਮਾਸਕ ਵੰਡਣਾ, ਹੈਂਡ ਸੈਨੀਟਾਈਜ਼ਰ ਵੰਡਣਾ ਅਤੇ ਕੋਰੋਨਾ ਵਾਇਰਸ ਸਰਬਵਿਆਪੀ ਮਹਾਂਮਾਰੀ ਦੌਰਾਨ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਨਾਲ ਰਾਸ਼ਨ ਵੀ ਵੰਡ ਰਹੀ ਹੈ। ਜਿਹੜਾ ਵੀ ਵਿਅਕਤੀ ਸਮਾਜ ਦੇ ਗਰੀਬ ਵਰਗਾਂ ਦੀ ਸਹਾਇਤਾ ਕਰਨ ਦੇ ਨੇਕ ਕਾਰਜਾਂ ਵਿਚ ਯੋਗਦਾਨ ਪਾਉਣ ਵਿਚ ਦਿਲਚਸਪੀ ਰੱਖਦਾ ਹੈ ਉਹ ਕਮਰਾ ਨੰਬਰ 308, ਦੂਜੀ ਮੰਜ਼ਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ -76 ਵਿਖੇ ਸੁਸਾਇਟੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਅਤੇ ਜੋ ਲੋਕ ਆਨਲਾਈਨ ਸਹਾਇਤਾ ਵਿੱਚ ਦਿਲਚਸਪੀ ਰੱਖਦੇ ਹਨ, ਉਹ ਆਪਣਾ ਯੋਗਦਾਨ ਪ੍ਰੈਸੀਡੈਂਟ ਡਿਸਟ੍ਰਿਕਟ ਰੈਡ ਕਰਾਸ ਬ੍ਰਾਂਚ (ਸਸਤਾ ਭੋਜਣ ਸਕੀਮ), ਖਾਤਾ ਨੰਬਰ 1155000102100558, ਪੰਜਾਬ ਨੈਸ਼ਨਲ ਬੈਂਕ, ਸੈਕਟਰ -76, ਮੁਹਾਲੀ ਦੇ ਨਾਮ ਤੇ ਪਾ ਸਕਦੇ ਹਨ।