← ਪਿਛੇ ਪਰਤੋ
ਕਾਦੀਆਂ 25 ਜੂਨ (ਚੋਧਰੀ ਮਨਸੂਰ ਘਨੋਕੇ):ਪੇਂਡੂ ਅਤੇ ਪੰਚਾਇਤੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੈਂ ਰੂਰਲ ਫ਼ਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਹੱਕ ਚ ਹਾਂ। ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਸਰਵਿਸ 10-12 ਸਾਲ ਹੋ ਗਈ ਹੈ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਅਸੀਂ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਸ਼ਿਸ ਕਰ ਰਹੇ ਹਾਂ। ਅਤੇ ਪੱਕਾ ਕਰਨ ਲਈ ਤਰੀਕਾ ਤਲਾਸ਼ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ 10-10 ਅਤੇ 12-12 ਸਾਲ ਸਰਵਿਸ ਕਰਦੇ ਹੋ ਗਏ ਹਨ। ਇਹ ਹੁਣ ਵਾਪਸ ਕਿੱਥੇ ਜਾਣ। ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਕਰੋਨਾਵਾਇਰਸ ਕਾਰਨ ਇੱਸ ਕੰਮ ਚ ਦੇਰੀ ਹੋ ਗਈ ਹੈ। ਉਨ੍ਹਾਂ ਯਕੀਨ ਦਵਾਇਆ ਹੈ ਕਿ ਇਨ੍ਹਾਂ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ।
Total Responses : 265