ਨਵਾਂ ਸ਼ਹਿਰ 29 ਜੂਨ 2020: ਭਗਤ ਸਿੰਘ ਆਟੋ-ਰਿਕਸ਼ਾ ਵਰਕਰ ਸੰਘਰਸ਼ ਕਮੇਟੀ ਪੰਜਾਬ ਵਲੋਂ 1ਜੁਲਾਈ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗਪੱਤਰ ਦਿੱਤੇ ਜਾਣਗੇ ।ਸੂਬਾ ਪੱਧਰੀ ਕਮੇਟੀ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਆਗੂ ਪੁਨੀਤ ਕੁਮਾਰ ਕਲੇਰ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਲੌਕਡਾਊਨ ਦੇ ਸਮੇਂ ਦਾ ਸਰਕਾਰ ਵਲੋਂ ਪ੍ਰਤੀ ਆਟੋ ਪ੍ਰਤੀ ਮਹੀਨਾ 10ਹਜਾਰ ਰੁਪਏ ਦੇਣ, ਆਟੋ ਦੀਆਂ ਕਿਸ਼ਤਾਂ ਬਿਨਾਂ ਵਿਆਜ ਬਿਨਾਂ ਜੁਰਮਾਨਾ 6 ਮਹੀਨੇ ਲਈ ਅੱਗੇ ਪਾਉਣ, ਆਟੋ ਵਿਚ 7 ਸਵਾਰੀਆਂ ਬਿਠਾ ਕੇ ਚੱਲਣ ਦੀ ਇਜਾਜ਼ਤ ਦੇਣ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਵਾਪਸ ਲੈਣ , ਆਟੋਆਂ ਦੇ ਚਲਾਣ ਕਰਕੇ ਭਾਰੀ ਜੁਰਮਾਨੇ ਕਰਨੇ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ ।ਉਹਨਾਂ ਦੱਸਿਆ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਆਟੋ ਵਰਕਰ ਤਿੱਖਾ ਸੰਘਰਸ਼ ਛੇੜਨਗੇ ।