ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਨੂੰ ਲੈਕੇ ਮਠਿਆਈਆਂ ਦੀਆਂ ਦੁਕਾਨਾਂ ਕੀਤੀਆਂ ਖਾਲੀ
ਦੀਪਕ ਗਰਗ
ਕੋਟਕਪੂਰਾ 10 ਮਾਰਚ 2022 - ਅੱਜ ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪੂਰੇ ਹਲਕੇ ਵਿੱਚ ਮਠਿਆਈਆਂ ਵੰਡਦੇ ਹੋਏ ਹਲਵਾਈਆਂ ਦੀਆਂ ਦੁਕਾਨਾਂ ਖਾਲੀ ਕਰ ਦਿੱਤੀਆਂ ਗਈਆਂ। ਗੋਬਿੰਦ ਐਗਰੀਕਲਚਰ ਵਰਕਸ ਦੇ ਸੰਚਾਲਕ ਸੁਖਬਿੰਦਰ ਸਿੰਘ ਬੱਬੂ ਦੀ ਅਗੁਵਾਈ ਹੇਠ ਗੁਰਪ੍ਰੀਤ ਸਿੰਘ ਕਾਕਾ , ਹਰਬਿੰਦਰ ਸਿੰਘ ਬਿੱਟਾ ਸਮੇਤ ਹੋਰ ਟੀਮ ਮੈਂਬਰਾਂ ਵਲੋਂ ਪੂਰੇ ਹਲਕੇ ਵਿੱਚ ਕਵਿੰਟਲ ਦੇ ਕਰੀਬ ਬਰਫੀ ਵੰਡੀ ਗਈ। ਅਸਲ ਵਿੱਚ ਜਿੱਤ ਦੀ ਉਮੀਦ ਤਾਂ ਸਭ ਨੂੰ ਸੀ ਪਰ ਬੰਪਰ ਜਿੱਤ ਬਾਰੇ ਕਿਸੇ ਨੇ ਭੀ ਸੋਚਿਆ ਨਹੀਂ ਸੀ।
ਹਲਵਾਈਆਂ ਦੀਆਂ ਦੁਕਾਨਾਂ ਤੇ ਲੱਡੂ ਖਤਮ ਹੋ ਗਏ ਤਾਂ ਆਪ ਵਰਕਰ ਜਿਹੜੀ ਵੀ ਮਠਿਆਈ ਮਿਲਦੀ ਗਈ ਖਰੀਦ ਕੇ ਵੰਡਦੇ ਗਏ। ਗੋਬਿੰਦ ਐਗਰੀਕਲਚਰ ਵਰਕਸ ਦੀ ਟੀਮ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀ ਹੋਈ ਹੈ। ਇਹ ਟੀਮ ਜਿੱਥੇ ਖੂਨਦਾਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਥੇ ਹੀ ਇਸ ਟੀਮ ਵਲੋਂ 2020 ਕੋਰੋਨਾ ਲਾਕਡਾਊਨ ਮੌਕੇ ਲੋੜਵੰਦ ਲੋਕਾਂ ਨੂੰ ਹਜਾਰਾਂ ਪੈਕਟ ਕੱਚਾ ਰਾਸ਼ਨ , ਮਾਸਕ ਅਤੇ ਲੰਗਰ ਦੇ ਪੈਕੇਟ ਵੀ ਵੰਡੇ ਗਏ। ਅੱਜ ਇਸ ਟੀਮ ਨੂੰ ਜਿੱਥੇ ਵੀ ਆਪ ਦੇ ਵਰਕਰ ਜਿੱਥੇ ਵੀ ਆਪ ਦੇ ਵਰਕਰ ਜਿੱਤ ਦਾ ਜਸ਼ਨ ਮਨਾਉਂਦੇ ਦਿੱਖੇ ਉਥੇ ਹੀ ਇਹ ਟੀਮ ਮਠਿਆਈ ਵੰਡਦੀ ਦਿੱਖੀ।
ਇਸ ਮੌਕੇ ਹਰਵਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਹੈ। ਸੁੱਬੇ ਦੇ ਲੋਕਾਂ ਨੇ ਆਪ 'ਤੇ ਜੋ ਭਰੋਸਾ ਕੀਤਾ ਹੈ। ਪਾਰਟੀ ਇਸ 'ਤੇ ਖਰਾ ਰਹਿ ਕੇ ਦਿਖਾਵੇਗੀ। ਹੁਣ ਪੂਰੇ ਦੇਸ਼ ਨੇ ਧਰਮ ਅਤੇ ਜਾਤ ਦੀ ਰਾਜਨੀਤੀ ਨੂੰ ਪਛਾਣ ਲਿਆ ਹੈ। ਹੁਣ ਦੋ ਰਾਜਾਂ ਵਿੱਚ ਪਾਰਟੀ ਦੀ ਸਰਕਾਰ ਹੋਣ ਕਾਰਨ ਆਮ ਆਦਮੀ ਪਾਰਟੀ ਹੁਣ ਕੌਮੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦਾ ਸੰਕੇਤ ਦੇ ਦਿੱਤਾ ਹੈ। ਪਾਰਟੀ ਦੇ ਦਿੱਲੀ ਮਾਡਲ ਦੀ ਦਿੱਲੀ ਤੋਂ ਬਾਹਰ ਵੀ ਮੋਹਰ ਲੱਗਣੀ ਸ਼ੁਰੂ ਹੋ ਗਈ ਹੈ।