ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਅਪ੍ਰੈਲ 2021 - ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਕੋਰੋਨਾ ਕਾਲ 'ਚ ਰਾਤ ਦੇ ਸਮੇਂ ਘੁੰਮਕੇ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 1 ਵਿਅਕਤੀ ਦੇ ਖ਼ਿਲਾਫ਼ ਮੁਕੱਦਮਾਂ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੋਰਾਨੇ ਗਸ਼ਤ ਵਾ ਤਲਾਸ਼ ਭੈੜੇ ਪੁਰਸ਼ਾ ਦੇ ਪੁਲਿਸ ਪਾਰਟੀ ਰਾਮਪੁਰ ਜਗੀਰ ਮੌਜੂਦ ਸੀ ਕਿ ਰਾਮਪੁਰ ਜਗੀਰ ਵੱਲੋ ਇੱਕ ਨੋਜਵਾਨ ਆਉਦਾ ਦਿਖਾਈ ਦਿੱਤਾ।
ਜਿਸਨੂੰ ਸੱਕ ਦੀ ਬਿਨਾਅ ਤੇ ਰੋਕ ਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁਰਦੇਵ ਸਿੰਘ ਪੁੱਤਰ ਕਰਮਾ ਵਾਸੀ ਰਾਮਪੁਰ ਜਗੀਰ ਥਾਣਾ ਸੁਲਤਾਨਪੁਰ ਲੌਧੀ ਜਿਲਾ ਕਪੂਰਥਲਾ ਦੱਸਿਆ ਜੋ ਰਾਤ ਸਮੇ ਲੱਗੇ ਕਰਫਿਊ ਸਬੰਧੀ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਸੀ ਸਾਹਿਬ ਕਪੁਰਥਲਾ ਵੱਲੋ ਜਾਰੀ ਕੀਤੀਆ ਹਦਾਇਤਾ ਸਬੰਧੀ ਕੋਈ ਪਾਸ ਨਾ ਹੀ ਡਾਕਟਰੀ ਚਿੱਟ ਦਿਖਾ ਸਕਿਆ ਜਿਸਨੇ ਅਜਿਹਾ ਕਰਕੇ ਮਾਣਯੋਗ ਡੀ.ਸੀ ਸਾਹਿਬ ਕਪੂਰਥਲਾ ਜੀ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ। ਐਸ.ਐਚ.ਓ. ਨੇ ਦੱਸਿਆ ਕਿ ਮਾਮਲੇ ਚ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਉਕਤ ਦੇ ਖਿਲਾਫ ਆਈ ਪੀ ਸੀ ਦੀ ਧਾਰਾ 188 ਅਤੇ 51 ਡਿਜਾਸਟਰ ਮੈਨਜਮੈਂਟ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨ ਮਗਰੋਂ ਉਸਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਹੈ।