ਤਾਲਾਬੰਦੀ ਤੋਂ ਅੱਕੇ ਦੁਕਾਨਦਾਰਾਂ ਨੇ ਸਰਕਾਰ ਖਿਲਾਫ ਲਾਇਆ ਧਰਨਾ
ਜਗਮੀਤ ਸਿੰਘ
- ਦੁਕਾਨਦਾਰਾਂ ਨੇ ਕਿਹਾ ਕਿ ਕੋਰੋਣਾ ਤੋਂ ਪਹਿਲਾਂ ਆਰਥਿਕ ਤੰਗੀ ਲੈ ਲਵੇਗੀ ਦੁਕਾਨਦਾਰਾਂ ਦੀ ਜਾਨ
ਭਿੱਖੀਵਿੰਡ 5 ਮਈ 2021 - ਕੋਰੋਨਾ ਮਹਾਮਾਰੀ ਦੌਰਾਨ ਲਗਾਏ ਗਏ ਲੋਕਡਾਨ ਦੌਰਾਨ ਪੰਜਾਬ ਸਰਕਾਰ ਵੱਲੋਂ ਗੈਰ ਜਰੂਰੀ ਕਰਾਰ ਦੇ ਕੇ ਕੁੱਝ ਦੁਕਾਨਾਂ ਤੇ ਲਗਾਇਆ ਗਈਆਂ ਪਾਬੰਧੀਆ ਤੋਂ ਦੁਖੀ ਦੁਕਾਨਦਾਰਾਂ ਦਾ ਰੋਹ ਫੁਟ ਪਿਆ ਜਿਸ ਦੇ ਚਲਦਿਆਂ ਅਮਰਕੋਟ ਦੇ ਮੇਨ ਚੌਂਕ ਵਿਚ ਦੁਕਾਨਦਾਰਾਂ ਵਲੋਂ ਧਰਨਾ ਲਗਾਇਆ ।ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਵਾਸਤੇ ਆਪਣੀ ਦੁਕਾਨ ਜਰੂਰੀ ਹੁੰਦੀ ਹੈ ਦੁਕਾਨ ਤੋਂ ਹੀ ਕਿਰਤ ਕਰਕੇ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।ਇਸ ਲਈ ਸਰਕਾਰ ਦੱਸੇ ਕਿ ਜਿੰਨਾ ਦੁਕਾਨਾਂ ਨੂੰ ਗੈਰ ਜਰੂਰੀ ਕਹਿ ਕੇ ਸਰਕਾਰ ਵਲੋਂ ਜਬਰੀ ਬੰਦ ਕਰਨ ਦੇ ਹੁਕਮ ਦਿੱਤੇ ਹਨ ਉਹ ਆਪਣਾ ਘਰ ਬਾਰ ਕਿਵੇ ਚਲਾਉਣ।
ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਦੁਕਾਨਾਂ ਦੇ ਕਿਰਾਇਆ ਪੈਂਦਾ ਹੈ, ਮੁਲਾਜਮਾਂ ਦਾ ਖਰਚ ਪੈਂਦਾ ਹੈ ,ਬਿਜਲੀ ਦੇ ਬਿੱਲ ਆ ਰਹੇ ਹਨ, ਇਸ ਤੋਂ ਇਲਾਵਾ ਕਿਸ਼ਤਾਂ ਜਮਾਂ ਕਰਵਾਉਣੀਆਂ ਪੈਂਦੀਆਂ ਹਨ ਜੇ ਦੁਕਾਨਾਂ ਬੰਦ ਰਹਿਣਗੀਆਂ ਤਾਂ ਅਸੀਂ ਆਰਥਿਕ ਪੱਖੋਂ ਖਤਮ ਹੋ ਜਾਵਾਂਗੇ ।ਉਹਨਾਂ ਮੰਗ ਕੀਤੀ ਕਿ ਸਰਕਾਰ ਸਾਡੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜਤ ਦਵੇ ਤਾਂ ਜੋ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ ਨਹੀਂ ਤਾਂ ਸਾਨੂੰ ਪਰਿਵਾਰ ਪਾਲਣ ਵਾਸਤੇ ਗੁਜ਼ਾਰਾ ਭੱਤਾ ਦਿੱਤਾ ਜਾਵੇ। ਇਸ ਮੌਕੇ ਗੁਰਮੀਤ ਸਿੰਘ,ਚਰਨਜੀਤ ਸਿੰਘ,ਲਾਭ ਚੰਦ, ਮਨੀਸ਼ ਵਿਜ, ਕਾਲ਼ੇ ਸ਼ਾਹ, ਭਜਨ ਸਿੰਘ, ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ ਲਾਖਨਾ , ਗੁਰਦੇਸ ਸਿੰਘ ਢੋਲਣ, ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜਰ ਸਨ।
ਧਰਨੇ ਦੀ ਸਮਾਪਤੀ ਕਰਵਾਉਣ ਪਹੁਚੇ ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਅੱਡਾ ਅਮਰਕੋਟ ਦੇ ਮੇਨ ਚੌਕ ਵਿਖੇ ਧਰਨਾ ਲਾ ਕੇ ਬੈਠੇ ਤਾਲਾਬੰਦੀ ਤੋਂ ਦੁਖੀ ਦੁਕਾਨਦਾਰਾ ਨੂੰ ਭਰੋਸਾ ਦਿਵਾਇਆ ਕਿ ਉਹ ਸਮੂੰਹ ਦੁਕਾਨਦਾਰਾ ਵੱਲੋਂ ਦਿਤੇ ਗਏ ਮੰਗ ਪੱਤਰ ਨੂੰ ਐਸ ਡੀ ਐਮ ਪੱਟੀ ਨਾਲ਼ ਮਿਲ਼ ਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਦੇਣਗੇ ਅਤੇ ਦੁਕਾਨਦਾਰਾ ਦੇ ਇਸ ਮਸਲੇ ਦਾ ਜਲਦੀ ਹੱਲ ਕਰਨ ਲਈ ਸਰਕਾਰ ਨੂੰ ਸੂਚਿਤ ਕਰਨ ਲਈ ਕਹਿਣਗੇ ਇਸ ਮੌਕੇ ਉਨ੍ਹਾਂ ਦੁਕਾਨਦਾਰ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾ ਦੀ ਪਾਲਣਾ ਕਰਨ ਤੋਂ ਇਲਾਵਾ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ।