ਚੰਡੀਗੜ੍ਹ, 24 ਅਪ੍ਰੈਲ 2021 - ਕੋਰੋਨਾ ਪੀੜਤ ਹੋਏ ਪੰਜਾਬ ਬੀ.ਜੇ.ਪੀ ਦੇ ਕੇਂਦਰੀ ਰਾਜ ਮੰਤਰੀ ਮੰਤਰੀ ਸੋਮ ਪ੍ਰਕਾਸ਼ ਨੂੰ ਤਬੀਅਤ ਵਿਗੜਨ 'ਤੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੋਮ ਪ੍ਰਕਾਸ਼ ਦੀ ਤਬੀਅਤ ਵੈਸੇ ਤਾਂ ਸਟੇਬਲ ਹੈ ਪਰ ਉਨ੍ਹਾਂ ਨੂੰ ਰਿਕਵਰ ਹੋਣ 'ਚ ਦਿਨ ਲੱਗ ਸਕਦੇ ਨੇ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਉਨ੍ਹਾਂ ਦੀ ਪਤਨੀ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਉਹ ਵੀ ਉਨ੍ਹਾਂ ਦੇ ਨਾਲ ਆਪਣੇ ਘਰ 'ਚ ਹੀ ਕੁਆਰੰਟਾਈਨ ਸਨ। ਸ਼ੁੱਕਰਵਾਰ ਨੂੰ ਅਚਾਨਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।