ਚੰਡੀਗੜ੍ਹ, 20 ਅਪ੍ਰੈਲ 2021 - ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਸੋਮਵਾਰ ਨੂੰ ਮੁੱਖ ਮੰਤਰੀ ਨੇ ਨਵੀਆਂ ਪਾਬੰਦੀਆਂ ਲਾਉਣ ਦੇ ਹੁਕਮ ਜਾਰੀ ਕੀਤੇ, ਜਿਸ ਦੇ ਤਹਿਤ ਨਾਈਟ ਕਰਫਿਊ ਦੇ ਸਮੇਂ ਚ ਵਾਧੇ ਦੇ ਨਾਲ ਨਾਲ ਸ਼ਾਪਿੰਗ ਮਾਲ, ਕੋਚਿੰਗ ਸੈਂਟਰਾਂ ਆਦਿ ਹੋਰਨਾਂ ਭੀੜ ਵਾਲੀਆਂ ਥਾਵਾਂ 'ਤੇ ਸਖਤੀ ਵਧਾਈ ਗਈ| ਪਰ ਇਸਦੇ ਵਿਚ ਇਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆ ਜਿਸ ਵਿਚ ਪ੍ਰਾਈਵੇਟ ਜਾਂ ਸਰਕਾਰੀ - ਹੈਲਥ/ ਫਰੰਟ ਲਾਈਨ ਵਰਕਰਾਂ ਲਈ ਹੁਕਮ ਜਾਰੀ ਕੀਤੇ ਗਏ ਨੇ|
ਇਨ੍ਹਾਂ ਹੁਕਮਾਂ ਤਹਿਤ ਪੰਜਾਬ ਦੇ ਜਿਹੜੇ ਵੀ 45 ਸਾਲ ਦੀ ਉਮਰ ਤੋਂ ਉੱਪਰ ਦੇ ਫਰੰਟ ਲਾਈਨ ਵਰਕਰ ਨੇ ਭਾਵੇਂ ਉਹ ਪ੍ਰਾਈਵੇਟ ਹੋਣ ਜਾਂ ਸਰਕਾਰੀ ਕਰਮਚਾਰੀ, ਉਨ੍ਹਾਂ ਨੂੰ ਜੇਕਰ ਘੱਟੋ ਘੱਟ 15 ਦਿਨਾਂ ਪਹਿਲਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲੱਗੀ, ਤਾਂ ਉੰਨਾ ਸਮਾਂ ਉਹ ਆਫਿਸ ਤੋਂ ਲੀਵ ਲੈ ਕੇ ਆਪਣੇ ਘਰ ਵਿਚ ਰਹਿਣਗੇ.
ਇਹ ਵੀ ਪੜ੍ਹੋ: ਖਬਰਦਾਰ ਰਹੋ ! ਚੰਗੀ ਤਰ੍ਹਾਂ ਘੋਖ ਲਓ ਨਵੀਆਂ ਪੰਜਾਬ ਦੀਆਂ ਕੋਵਿਡ ਰੋਕਾਂ ਦੇ ਹੁਕਮ ,ਐਵੇਂ ਕਿਤੇ ਫ਼ਸ ਨਾ ਜਾਇਓ
ਇਸਦੇ ਨਾਲ ਹੀ 45 ਸਾਲ ਦੀ ਉਮਰ ਤੋਂ ਘੱਟ ਦੇ ਕਰਮਚਾਰੀਆਂ ਨੂੰ ਸਿਰਫ ਇਸ ਅਧਾਰ 'ਤੇ ਆਫਿਸ ਆਉਣ ਦੀ ਆਗਿਆ ਹੋਏਗੀ ਜੇਕਰ ਉਨ੍ਹਾਂ ਦੀ ਪਿਛਲੇ 5 ਦਿਨ ਪੁਰਾਣੀ ਆਰ.ਟੀ.ਪੀ.ਸੀ.ਆਰ.ਰਿਪੋਰਟ ਨੈਗੇਟਿਵ ਆਈ ਹੋਵੇ, ਜੇਕਰ ਨਹੀਂ, ਤਾਂ ਉਹ ਵੀ ਆਪਣੇ ਆਫਿਸ ਤੋਂ ਛੁੱਟੀ ਲੈ ਕੇ ਘਰ ਬੈਠਣਗੇ.