ਮਿੱਤਰ ਸੈਨ ਸ਼ਰਮਾ
– ਜ਼ਿਲ੍ਹਾ ਜ਼ੇਲ੍ਹ ਦੇ 7 ਪੁਲਿਸ ਕਰਮਚਾਰੀ ਅਤੇ 6 ਕੈਦੀ ਵੀ ਸ਼ਾਮਿਲ
ਮਾਨਸਾ, 1 ਅਗਸਤ 2020: ਕੋਰੋਨਾ ਦਾ ਕਹਿਰ ਜ਼ਿਲ੍ਹਾ ਮਾਨਸਾ 'ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅੱਜ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿੰਨ੍ਹਾਂ ਵਿੱਚ ਕੁੱਝ ਪੁਲਿਸ ਮੁਲਾਜ਼ਮ ਅਤੇ ਕੁੱਝ ਕੈਦੀ ਸ਼ਾਮਿਲ ਹਨ।ਸਿਵਲ ਸਰਜਨ ਡਾ: ਲਾਲ ਚੰਦ ਠਕਰਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਜ਼ੇਲ੍ਹ ਮਾਨਸਾ 'ਚ ਤਾਇਨਾਤ ਹਰਬੰਸ ਲਾਲ, ਜਗਦੇਵ ਸਿੰਘ, ਕਰਮ ਸਿੰਘ, ਕਮਲ ਕੁਮਾਰ, ਕਮਲਜੀਤ ਸਿੰਘ, ਲਖਵੀਰ ਸਿੰਘ, ਨਕਤ ਰਾਮ ਅਤੇ ਕੈਦੀ ਸਤਵੀਰ ਰਾਮ,
ਵਿਕਰਮ ਸਿੰਘ, ਰਘੂ ਸਿੰਘ, ਕਰਮਜੀਤ ਸਿੰਘ, ਕ੍ਰਿਸ਼ਨ ਸਿੰਘ ਅਤੇ ਰਵੀ ਪ੍ਰਕਾਸ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਪਸਤਾਲ ਮਾਨਸਾ ਵਿਖੇ ਲਿਆਂਦਾ ਗਿਆ ਹੈ।ਡਾ: ਠੁਕਰਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਨਸਾ ਸ਼ਹਿਰ ਨਾਲ ਸਬੰਧਿਤ 2 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ।ਇਸ ਤੋਂ ਇਲਾਵਾ ਭੀਖੀ ਦਾ ਇੱਕ ਮੈਨੇਜ਼ਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਬੈਂਕ ਦੇ ਸਾਰੇ ਸਟਾਫ਼ ਨੂੰ ਇਕਾਂਤਵਾਸ ਕਰ ਦਿੱਤਾ ਹੈ, ਜਿਸ ਨਾਲ ਆਸ–ਪਾਸ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਮਾਨਸਾ ਦੀ ਇੱਕ ਹੀ ਕਲੋਨੀ 'ਚ 10 ਹੋਰ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਚਰਚਾ ਹੈ ਪਰ ਸਿਹਤ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।