ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ- 23 ਅਪ੍ਰੈਲ 2021 - ਜ਼ਿਲੇ ਵਿਚ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਪੁਲਸ ਦਾ ਵਤੀਰਾ ਸਖਤ ਹੋ ਗਿਆ ਹੈ। ਜਿਸ ਕਾਰਨ ਸ਼ਾਮ ਨੂੰ 9 ਵਜੇ ਤੱਕ ਹੀ ਸੜਕਾਂ ’ਤੇ ਸਨਾਟਾ ਫੈਲ ਜਾਂਦਾ ਹੈ। ਪਹਿਲਾ ਜਿਥੇ ਸ਼ਾਮ ਨੂੰ ਸੜਕਾਂ ’ਤੇ ਚਹਿਲ ਪਹਿਲ ਦਿਖਾਈ ਦਿੰਦੀ ਸੀ, ਹੁਣ ਉਥੇ ਹੀ ਲੋਕ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਪੁਲਸ ਦੀ ਗੱਡੀ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਹੀ ਬਜ਼ਾਰ ਵਿਚ ਆ ਜਾਂਦੀ ਹੈ।
ਜਿਸ ਨੂੰੂ ਦੇਖ ਕੇ ਲੋਕ ਫਟਾਫਟ ਦੁਕਾਨਾਂ ਬੰਦ ਕਰਨ ਵਿਚ ਲੱਗ ਜਾਂਦੇ ਹਨ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ਼ ਕਰ ਦਿੱਤਾ ਜਾਂਦਾ ਹੈ। ਫਾਸਟ ਫੂਡ, ਆਈਸਕ੍ਰੀਮ ਜਾਂ ਹੋਰ ਅਜਿਹੇ ਕੰਮ ਜੋ ਕਿ ਰਾਤ ਨੂੰ 8 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੇ ਸਨ ਉਨਾਂ ’ਤੇ ਆਰਥਿਕ ਮੰਦੀ ਦਾ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਭਾਂਵੇ ਕਿ ਉਹ ਗਲੀਆਂ ਮੁਹੱਲਿਆਂ ਵਿਚ ਖੜੇ ਹੋ ਕੇ ਕੁਝ ਕੰਮ ਕਰਦੇ ਹਨ। ਪਰ ਉਹ ਗੱਲ ਨਹੀਂ ਬਣਦੀ ਜੋ ਬਜ਼ਾਰ ਵਿਚ ਖੜੇ ਹੋ ਕੇ ਬਣਦੀ ਹੈ। ਫਾਸਟ ਫੂਡ ਦਾ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨਾਂ ਦਾ ਕੰਮ ਤਾਂ ਸ਼ੁਰੂ ਹੀ ਸ਼ਾਮ ਨੂੰ ਹੁੰਦਾ ਹੈ ਫਿਰ ਉਹ ਕੰਮ ਕਦੋਂ ਕਰਨ।
ਫਿਰ ਤੋਂ ਹੋਏ ਉਲੰਘਣ ਕਰਨ ਵਾਲਿਆਂ ’ਤੇ ਪਰਚੇ
ਡੀਸੀ ਦੇ ਆਦੇਸ਼ਾਂ ਦੇ ਖਿਲਾਫ਼ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਦੁਕਾਨਾਂ ਖੋਲਣ ਵਾਲਿਆਂ ’ਤੇ ਪੁਲਸ ਵੱਲੋਂ ਲਗਾਤਾਰ ਪਰਚੇ ਕੀਤੇ ਜਾ ਰਹੇ ਹਨ। ਜਿਸ ਤਹਿਤ ਥਾਣਾ ਕੋਟਭਾਈ ਪੁਲਸ ਨੇ ਦੋਦਾ ਨਿਵਾਸੀ ਸੁਖਦੇਵ ਸਿੰਘ ਖਿਲਾਫ਼ ਰਾਤ ਨੂੰ 8 ਵਜੇ ਤੋਂ ਬਾਅਦ ਆਪਣੀ ਦੁਕਾਨ ਖੋਲਣ ਕਰਕੇ ਪਰਚਾ ਦਰਜ਼ ਕੀਤਾ ਹੈ। ਗਿੱਦੜਬਾਹਾ ਨਿਵਾਸੀ ਵਿਨੋਦ ਕੁਮਾਰ ਵੱਲੋਂ ਕਰਿਆਨਾ ਸਟੋਰ ’ਤੇ ਜ਼ਿਆਦਾ ਲੋਕਾਂ ਦਾ ਇਕੱਠ ਕੀਤੇ ਜਾਣ ਕਾਰਨ ਪੁਲਸ ਨੇ ਮਾਮਲਾ ਦਰਜ਼ ਕੀਤਾ ਹੈ। ਜਦਕਿ ਿਿਗੱਦੜਬਾਾ ਵਿਖੇ ਹੀ ਭਾਰਤ ਮਸ਼ੀਨਰੀ ਸਟੋਰ ਦੇ ਮਾਲਕ ਵਰਿੰਦਰ ਸਿੰਘ ਵੱਲੋਂ ਹੀ ਰਾਤ ਨੂੰ 8 ਵਜੇ ਤੋਂ ਬਾਅਦ ਦੁਕਾਨ ਖੋਲਣ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣਾ ਸਿਟੀ ਮੁਕਤਸਰ ਪੁਲਸ ਨੇ ਬਿਨਾਂ ਵਜੇ ਰਾਤ ਨੂੰ ਘੰੁਮਣ ਵਾਲੇ ਚਰਨਾ ਸਿੰਘ ਅਤੇ ਨਿੱਕਾ ਸਿੰਘ ਵਾਸੀ ਗੋਨਿਆਣਾ ਰੋਡ, ਖਿਾਫ਼ ਮਾਮਲਾ ਦਰਜ਼ ਕੀਤਾ ਹੈ। ਜਦਕਿ ਦੀਪਕ ਕੁਮਾਰ ਵਾਸੀ ਆਦਰਸ਼ ਨਗਰ ਖਿਲਾਫ਼ ਆਪਣੀ ਰੇਹੜੀ ਉਪਰ ਜ਼ਿਆਦਾ ਲੋਕਾਂ ਦਾ ਇਕੱਠ ਕਰਨ ਕਰਕੇ ਮਾਮਲਾ ਦਰਜ਼ ਕੀਤਾ ਹੈ। ਟਿੱਬੀ ਸਾਹਿਬ ਰੋਡ ’ਤੇ ਦਰਜ਼ੀ ਵੱਲੋਂ ਇਕੱਠ ਕਰਨ ਨੂੰ ਲੈ ਕੇ ਦਰਜ਼ੀ ਸੁਰਿੰਦਰ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰਾਂ ਧੀਂਗੜਾ ਵਰਾਇਟੀ ਸਟੋਰ ਦੇ ਮਾਲਕ ਸੁਰਿੰਦਰ ਕੁਮਾਰ ਖਿਲਾਫ਼ ਵੀ ਜ਼ਿਆਦਾ ਇਕੱਠ ਕਰਨ ਕਰਕੇ ਮਾਮਲਾ ਦਰਜ਼ ਕੀਤਾ ਹੈ।