← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 22 ਅਪ੍ਰੈਲ 2021 - ਸੂਬੇ ਵਿਚ ਰਾਤ ਦੇ 8 ਬਜੇ ਤੋਂ ਤੜਕੇ ਤਕ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੌਰਾਨ ਕੋਈ ਵੀ ਵਿਅਕਤੀ ਦੁਕਾਨ ਨਹੀਂ ਖੋਲ ਸਕਦਾ। ਪਰ ਪਿੰਡ ਹਠੂਰ ਵਿਖੇ ਇਕ ਚਿਕਨ ਕਾਰਨਰ ਵਾਲੇ ਨੂੰ ਦੁਕਾਨ ਖੋਲ੍ਹਣਾ ਮਹਿੰਗਾ ਪੈ ਗਿਆ ਅਤੇ ਪੁਲਿਸ ਵਲੋਂ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਸ਼ਪਾਲ ਸਿੰਘ ਨੇ ਦਸਿਆ ਕਿ ਪਿੰਡ ਹਠੂਰ ਦੇ ਬਸ ਅੱਡੇ ਨਜਦੀਕ ਇਕ ਦੁਕਾਨ ਅਸ਼ੋਕ ਚਿਕਨ ਕਾਰਨਰ ਸਰਕਾਰ ਦੀਆਂ ਹਿਦਾਇਤਾਂ ਦੇ ਉਲਟ ਰਾਤ 10 ਬਜੇ ਖੁਲਾ ਸੀ ਅਤੇ ਉਸਦਾ ਮਾਲਕ ਅਸ਼ੋਕ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਪੁਲਿਸ ਵਲੋਂ ਇਸ ਸੰਬੰਧੀ ਅਸ਼ੋਕ ਕੁਮਾਰ ਵਾਸੀ ਅਗਵਾੜ ਪੋਨਾ ਜਗਰਾਓਂ ਖਿਲਾਫ ਮਾਮਲਾ ਦਰਜ ਕੀਤਾ ਹੈ।
Total Responses : 267