ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ 11517 ਵੋਟਾਂ ਨਾਲ ਰਹੇ ਜੇਤੂ
- ਆਪ ਦੇ ਸੱਜਣ ਸਿੰਘ ਦੂਸਰੇ, ਅਕਾਲੀ ਦਲ ਦੇ ਕੈਪਟਨ ਹਰਮਿੰਦਰ ਸਿੰਘ ਤੀਸਰੇ ਅਤੇ ਕਾਂਗਰਸ ਦੇ ਨਵਤੇਜ ਸਿੰਘ ਚੀਮਾ ਚੌਥੇ ਸਥਾਨ ਤੇ ਰਹੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 10 ਮਾਰਚ 2022 - ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਏ ਚੋਣ ਨਤੀਜਿਆਂ ਵਿਚ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਨੂੰ 11517 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ 29606 ਵੋਟਾਂ ਮਿਲੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ 17374 ਵੋਟਾਂ ਲੈ ਕੇ ਤੀਸਰੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ 13392 ਵੋਟਾਂ ਲੈ ਕੇ ਚੌਥੇ ਸਥਾਨ ਤੇ ਰਹੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖਤਿਆਰ ਸਿੰਘ ਡਡਵਿੰਡੀ 3042 ਵੋਟਾਂ ਲੈ ਕੇ ਪੰਜਵੇਂ ਸਥਾਨ ਤੇ ਰਹੇ, ਸੰਯੁਕਤ ਸਮਾਜ ਮੋਰਚਾ ਦੇ ਹਰਪਿ੍ਤਪਾਲ ਸਿੰਘ ਵਿਰਕ 704 ਵੋਟਾਂ ਲੈ ਕੇ ਛੇਵੇਂ ਨੰਬਰ, ਸੰਯੁਕਤ ਅਕਾਲੀ ਦਲ ਦੇ ਜੁਗਰਾਜਪਾਲ ਸਿੰਘ ਸਾਹੀ 458 ਵੋਟਾਂ ਲੈ ਕੇ ਸੱਤਵੇਂ ਨੰਬਰ, ਬਸਪਾ ਅੰਬੇਦਕਰ ਦੇ ਜਗਤਾਰ 402 ਵੋਟਾਂ ਲੈ ਕੇ ਅੱਠਵੇਂ ਨੰਬਰ, ਭਾਰਤੀਆ ਆਮ ਜਨਤਾ ਪਾਰਟੀ ਦੇ ਧਰਮਪਾਲ 377 ਵੋਟਾਂ ਲੈ ਕੇ ਨੌਵੇਂ ਨੰਬਰ ਅਤੇ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸਰਦੂਲ ਸਿੰਘ 192 ਵੋਟਾਂ ਲੈ ਕੇ ਦਸਵੇਂ ਸਥਾਨ ਤੇ ਰਹੇ ਜਦ ਕਿ ਨੋਟਾ ਨੂੰ 739 ਵੋਟਾਂ ਮਿਲੀਆਂ।