ਅਰੋੜਾ ਮਹਾਂ ਸਭਾ ਨੇ ਮਹਾਰਾਜ ਅਰੂਟ ਜੀ ਦੇ ਜਨਮ ਦਿਵਸ 'ਤੇ ਮੁਫ਼ਤ ਕੋਵਿਡ ਵੈਕਸੀਨੇਸ਼ਨ ਕੈਂਪ ਲਾਇਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 2 ਜੂਨ 2021 - ਅਰੋੜਾ ਮਹਾਂ ਸਭਾ ਦੇ ਪ੍ਰਧਾਨ ਰਾਮੇਸ਼ ਕੁਮਾਰ ਗੇਰਾ ਦੀ ਅਗਵਾਈ ਹੇਠ ਅਰੂਟ ਜੀ ਮਹਾਰਾਜ ਜੀ ਦੇ ਜਨਮ ਦਿਨ 'ਤੇ ਮੁਫ਼ਤ ਕੋਵਿਡ ਵੈਕਸੀਨੇਸ਼ਨ ਕੈਂਪ ਸ਼੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਟਰੱਸਟ ਦੇ ਹਾਲ ਵਿਖੇ ਲਗਾਇਆ, ਜਿਸ ਦਾ ਉਦਾਘਟਨ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਕਰਦਿਆਂ ਪ੍ਰਬੰਧਕਾਂ ਨੂੰ ਮਹਾਰਾਜ ਅਰੂਟ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਡਾ. ਚੰਦਰ ਸ਼ੇਖ਼ਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਦੌਰਾਨ ਡਾ. ਧਰੁਵ ਦੀ ਅਗਵਾਈ ਹੇਠ ਸਮੁੱਚੀ ਟੀਮ ਨੇ ਕੈਂਪ ਵਿੱਚ ਆਏ 45 ਸਾਲ ਤੋਂ ਵਧੇਰੇ ਉਮਰ ਵਰਗ ਦੇ 135 ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ
ਇਸ ਮੌਕੇ ਸ਼੍ਰੀ ਗੇਲਾ ਰਾਮ ਗੇਰਾ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਗੇਰਾ , ਸੁਦਰਸ਼ਨ ਲਾਲ ਗੇਰਾ, ਚੇਅਰਮੈਨ ਪ੍ਰੇਮ ਗੇਰਾ ਅਤੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਸਭਨਾਂ ਨੂੰ ਅਰੂਟ ਜੀ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਚਾਨਣਾ ਪਾਇਆ ਗਿਆ | ਇਸ ਮੌਕੇ ਚਿਮਨ ਗੇਰਾ, ਸੁਰਿੰਦਰ ਗੇਰਾ, ਵਿਸ਼ਾਲ ਗੇਰਾ, ਪਵਨ ਮੌਂਗਾ, ਰਾਕੇਸ਼ ਕਟਾਰੀਆ, ਰਾਜਨ ਨਾਗਪਾਲ ਅਤੇ ਰਜਨੀਸ਼ ਗਰੋਵਰ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਦੁਰਗੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ., ਲੇਖਰਾਜ ਵਧਵਾ ਗਊਸ਼ਾਲਾ ਪੰਚਵਟੀ, ਦਵਿੰਦਰ ਸਿੰਘ ਪੰਜਾਬ ਮੋਟਰਜ, ਸੁਖਬੀਰ ਸਚਦੇਵਾੇ, ਗਗਨ ਸੁਖੀਜਾ, ਦਵਿੰਦਰ ਪਾਲ ਸਿੰਘ ਐਡਵੋਕੇਟ, ਬਲਜਿੰਦਰ ਸਿੰਘ ਅਹੂਜਾ, ਬਲਦੇਵ ਰਾਜ ਤੇਹਰੀਆ, ਜਤਿਨ ਗੇਰਾ, ਟਿੰਕੂ ਮੌਂਗਾ, ਪਰਵੀਨ ਚਾਵਲਾ, ਪਰਵੇਸ਼ ਰਿਹਾਨ, ਅਸ਼ੋਕ ਚਾਨਣਾ, ਵਿਨੋਦ ਬਜਾਜ ਅਤੇ ਆਰਟ ਆਫ਼ ਲਿਵਿੰਗ ਦੇ ਸਿੱਖਿਅਕ ਵੀ ਹਾਜ਼ਰ ਸਨ | ਕੈਂਪ ਦੌਰਾਨ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਡਾ: ਚੰਦਰ ਸ਼ੇਖਰ ਕੱਕੜ ਅਤੇ ਡਾ: ਧਰੁਵ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |