ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 15 ਮੌਤਾਂ
ਜਗਤਾਰ ਸਿੰਘ
ਪਟਿਆਲਾ 3 ਜੂਨ 2021 : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ 15 ਮੌਤਾਂ ਹੋਈਆਂ ਹਨ, ਜਿਨ੍ਹਾਂ ਚ 6 ਮੌਤਾਂ ਪਟਿਆਲਾ ਨਾਲ ਸਬੰਧਤ ਹਨ ਜਦੋਂ ਕਿ ਹੋਰਾਂ ਜ਼ਿਲ੍ਹਿਆਂ ਤੋਂ ਕੋਵਿਡ ਨਾਲ 8 ਮੌਤਾਂ ਹੋਈਆਂ ਹਨ। ਕੋਵਿਡ ਪਾਜ਼ੀਟਿਵ ਦੇ 23 ਨਵੇਂ ਕੇਸ ਆਏ ਅਤੇ 4 ਮਰੀਜ਼ ਠੀਕ ਹੋ ਕੇ ਘਰ ਗਏ ।
ਜ਼ਿਲ੍ਹੇ ਵਿੱਚ 131 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ । ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਾਪਤ 3439 ਦੇ ਕਰੀਬ ਰਿਪੋਰਟਾਂ ਵਿਚੋਂ 131 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 47077 ਹੋ ਗਈ ਹੈ , ਮਿਸ਼ਨ ਫਤਹਿ ਤਹਿਤ 340 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ । ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 44284 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 1544 ਹੈ । ਜਿਲ੍ਹੇ ਵਿੱਚ 10 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1249 ਹੋ ਗਈ ਹੈ ।