ਜ਼ਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਕੋਵਿਡ-19 ਤਹਿਤ 206 ਸੈਂਪਲ ਲਏ ਗਏ
ਨਵਾਂ ਸ਼ਹਿਰ, 4 ਜੂਨ 2021 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਪਾਰੁਲ ਜੀ ਦੀ ਅਗਵਾਹੀ ਵਿਚ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਫ਼ਲੂ ਕੌਰਨੇਰ , ਗੜ੍ਹਸ਼ੰਕਰ ਰੋਡ ਪੁਲਿਸ ਨਾਕਾ ਤਹਿਸੀਲ ਕੰਪਲੈਕਸ , ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੋਵਿਡ 19 ਤਹਿਤ 206 ਸੈਂਪਲ ਲਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਉਪਰੋਕਤ ਥਾਵਾਂ ਤੇ ਕੋਵਿਡ 19 ਦੇ ਲੱਛਣਾਂ ਦੇ ਮਰੀਜਾ ਨੂੰ ਸਿਹਤ ਸਿਖਿਆ ਦਿੱਤੀ ਗਈ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੀ ਟੀਮ ਵੱਲੋਂ ਸੈਂਪਲ ਲਏ ਗਏ ਅਤੇ ਜਾਗਰੂਕ ਕੀਤਾ ਗਿਆ।
ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਿਸੇ ਨੂੰ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਸਹਾਇਤਾ ਫਲੂ ਕੌਰ ਨਾਰ ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਜੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ ਉਨ੍ਹਾਂ ਨੇ ਕੋਵਿਡ 19 ਤਹਿਤ ਸਿਹਤ ਵਿਭਾਗ ਦੀਆਂ ਦੱਸਿਆ ਹਦਾਇਤਾਂ ਦਾ ਪਾਲਣ ਕਰਨ ਤੇ ਘਰ ਵਿੱਚ ਇਕਾਂਤਵਾਸ ਸਬੰਧੀ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਕਿਹਾ ਕਿ ਸੈਂਪਲ ਦੇਣ ਵਾਲੇ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।ਇਸ ਮੌਕੇ ਡਾਕਟਰ ਅਮਰਜੋਤ ਸਿੰਘ, ਡਾਕਟਰ ਸੁਭ ਕਾਮਨਾ, ਅਸ਼ੋਕ ਕੁਮਾਰ ਐਮ ਐਲ ,ਜੀਵਨ ਲਤਾ, ,, ਮੋਨਿਕਾ,ਮਨਪ੍ਰੀਤ ਕੌਰ ਸੀ ਐਚ ਓ, ਚਮਨ ਲਾਲ ਸੋਨੀਆ ਏ ਐਨ ਐਮ,, ਹਰਜਿੰਦਰ ਸਿੰਘ, ਰਣਧੀਰ ਸਿੰਘ, ਰਾਜ ਕੁਮਾਰ, ਰਵੀਸ਼ ਕੁਮਾਰ ਫਾਰਮੈਸੀ ਆਫਿਸਰ , ਅਸ਼ੋਕ ਕੁਮਾਰ,, ਸਤਨਾਮ,, ਮਨਜੀਤ ਕੌਰ , ਮਨਪ੍ਰੀਤ ਕੌਰ ਸਟਾਫ,ਮਨੀਸ਼ ਕੁਮਾਰ, ਸਤਨਾਮ ,ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਕਮਲਦੀਪ ਸਿੰਘ ਵਲੋਂ ਅਤੇ ਪੀ ਸੀ ਆਰ ਏ ਐੱਸ ਆਈ ਰਾਮ ਕਿਸ਼ਨ, ਹੈਡ ਕਾਂਸਟੇਬਲ ਸੁਨੀਲ ਦੱਤ ਜੀ ਵਲੋਂ ਸੰਪੂਰਨ ਸਹਿਜੋਗ ਦਿਤਾ ਗਿਆ।