400 ਰੁਪਏ ਵਿੱਚ ਵੈਕਸੀਨ ਕੰਪਨੀਆ ਤੋਂ ਲੈ ਰਹੇ ਹਾਂ ਤੇ ਲੋਕਾਂ ਨੂੰ ਮੁਫਤ ਲਾ ਰਹੇ ਹਾਂ - ਬਲਬੀਰ ਸਿੱਧੂ
ਗੌਰਵ ਮਾਣਿਕ
- ਚੀਫ ਸੈਕਟਰੀ ਵਿੰਨੀ ਮਹਾਜਨ ਨੇ ਜੋ ਟਵੀਟ ਕੀਤਾ, ਉਹ ਗਲਤ ਹੈ---ਸਿਹਤ ਮੰਤਰੀ
- ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ-- ਬਲਬੀਰ ਸਿੱਧੂ
- ਬਾਬੂਸ਼ਾਹੀ ਵੱਲੋਂ 17 ਮਈ ਨੂੰ ਹੀ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ ਕਿ ਪ੍ਰਾਈਵੇਟ ਹਸਪਤਲਾਂ ਵਿੱਚ ਵੈਕਸੀਨ ਵਿਕਣੀ ਸ਼ੁਰੂ ਹੋ ਗਈ ਹੈ
- ਮੋਹਾਲੀ ਦੇ ਮੈਕਸ ਹਸਪਤਾਲ ਅਤੇ ਫੋਰਟਿਸ ਹਸਪਤਾਲ ਵਿੱਚੋ ਕਰਵਾ ਸਕਦੇ ਹੋ ਵੇਕਸੀਨੇਸ਼ਨ
- ਕੋਵਿਸ਼ੀਲਡ ਲਈ 900 ਰੁਪਏ ਅਤੇ , ਕੋਵੈਕਸ ਲਈ ਦੇਣੇ ਹੋਣਗੇ 1250 ਰੁਪਏ
- ਪ੍ਰਮੁੱਖ ਸਕੱਤਰ ਵਿਨੀ ਮਹਾਜਨ ਵੱਲੋ ਟਵੀਟ ਕਰਕੇ ਦਿੱਤੀ ਗਈ ਸੀ ਜਾਣਕਾਰੀ
ਚੰਡੀਗੜ੍ਹ / ਫਿਰੋਜਪੁਰ 4 ਜੂਨ 2021 - ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਪੰਜਾਬ ਸਰਕਾਰ ਵੱਲੋਂ ਖ਼ੁਦ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਇਕ ਟਵੀਟ ਕਰਕੇ ਵੈਕਸੀਨ ਉਪਲੱਬਧ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਮਾਮਲਾ ਭਖਿਆ ਅਤੇ ਹੁਣ ਪੰਜਾਬ ਸਰਕਾਰ ਤੇ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਪੰਜਾਬ ਸਰਕਾਰ ਨੂੰ ਘੇਰਦਿਆਂ ਹੋਇਆ ਸੁਖਬੀਰ ਬਾਦਲ ਨੇ ਵੀ ਕਿਹਾ ਸੀ ਕਿ ਨਿੱਜੀ ਹਸਪਤਾਲਾਂ ਵਿੱਚ ਵੱਧ ਰੇਟਾਂ ਤੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ।
ਜਿਸ ਕਾਰਨ ਲੋਕਾਂ ਦੀ ਲੁੱਟ ਹੋ ਰਹੀ ਹੈ। ਮਾਮਲੇ ਨੂੰ ਭਖਦਾ ਦੇਖ ਬਲਬੀਰ ਸਿੱਧੂ ਸਿਹਤ ਮੰਤਰੀ ਪੰਜਾਬ ਨੇ ਇਸ ਦੀ ਜਾਂਚ ਕਰਨ ਦੀ ਵੀ ਗੱਲ ਆਖੀ ਹੈ। ਬਾਬੂਸ਼ਾਹੀ ਵੱਲੋਂ 17 ਮਈ ਨੂੰ ਹੀ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ ਕਿ ਪ੍ਰਾਈਵੇਟ ਹਸਪਤਲਾਂ ਵਿੱਚ ਵੈਕਸੀਨ ਵਿਕਣੀ ਸ਼ੁਰੂ ਹੋ ਗਈ ਹੈ , ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਵੀ ਪੰਜਾਬ ਸਰਕਾਰ ਉੱਪਰ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੇ ਇਲਜ਼ਾਮਾਂ ਮਗਰੋਂ ਮਾਮਲਾ ਹੋਰ ਗਰਮਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਵੈਕਸੀਨ ਖਰੀਦ ਕੇ ਮਹਿੰਗੇ ਭਾਅ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਿਆ ਹੈ।
ਇਹੀ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲਾਏ ਸੀ। ਉਧਰ, ਇਨ੍ਹਾਂ ਇਲਜ਼ਾਮਾਂ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਵਾਬ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਚੀਫ ਸੈਕਟਰੀ ਵਿੰਨੀ ਮਹਾਜਨ ਨੇ ਜੋ ਟਵੀਟ ਕੀਤਾ, ਉਹ ਗਲਤ ਹੈ। ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਬਲਬੀਰ ਸਿੱਧੂ ਨੇ ਜਵਾਬ ਦਿੱਤਾ ਕਿ ਅਫਸਰਸ਼ਾਹੀ ਦੀ ਇਸ ਮਾਮਲੇ ਵਿੱਚ ਗਲਤੀ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾਏਗੀ , ਉਨ੍ਹਾਂ ਕਿਹਾ ਕਿ ਅਸੀਂ 400 ਰੁਪਏ ਵਿੱਚ ਵੈਕਸੀਨ ਕੰਪਨੀਆ ਤੋਂ ਲੈ ਰਹੇ ਹਾਂ ਤੇ ਲੋਕਾਂ ਨੂੰ ਮੁਫਤ ਲਾ ਰਹੇ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਰਪੋਰੇਟ ਸੈਕਟਰ ਦੇ ਲੋਕ ਆਪਣੇ ਲਈ ਵੈਕਸੀਨ ਦੀ ਖਰੀਦ ਕਰਦੇ ਹਨ ਪਰ ਸਰਕਾਰ ਰਾਹੀਂ ਕਰਦੇ ਹਨ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਫ਼ਸਰਸ਼ਾਹੀ ਦੀ ਕੋਈ ਗਲਤੀ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾਵੇਗੀ।