ਨਵਾਂਸ਼ਹਿਰ: ਕੋਰੋਨਾ ਦੇ ਨਵੇਂ 20 ਪਾਜ਼ੀਟਿਵ ਕੇਸ, 4 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 4 ਜੂਨ 2021 - ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਸੜੋਆ ਵਿਚ 29 ਸਾਲਾਂ ਨੌਜਵਾਨ ਅਤੇ 55 ਸਾਲਾ ਪੁਰਸ਼ ਦੀ ਕਰੋਨਾ ਨਾਲ਼ ਮੌਤ ਹੋ ਗਈ। ਮੁਜੱਫਰਪੁਰ ਦੇ ਇਕ 55 ਸਾਲਾਂ ਪੁਰਸ਼ ਅਤੇ ਬਲਾਕ ਬਲਾਚੌਰ ਦੇ 42 ਸਾਲਾਂ ਪੁਰਸ਼ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 111136 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10494 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜਿਲ੍ਹੇ ਵਿੱਚ ਕੋਰੋਨਾ ਤੋਂ ਹੁਣ ਤੱਕ 336 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 226962 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 1030 ਦੀ ਰਿਪੋਰਟ ਆਣੀ ਬਾਕੀ ਹੈ ਇਸ ਵੇਲੇ ਜ਼ਿਲੇ ਵਿਚ 265 ਮਾਮਲੇ ਸਰਗਰਮ ਹਨ ਸ਼ੁੱਕਰਵਾਰ ਨੂੰ ਬਲਾਕ ਬਲਾਚੌਰ ਤੋਂ 1 ਮੁਜ਼ੱਫਰਪੁਰ ਤੋਂ 07 ਸੁਜੋੋ ਤੋਂ 04 ਸੜੋਆ ਤੋਂ 03 ਰਾਹੌਂ ਤੋਂ 02, ਮੁਕੰਦਪੁਰ ਤੋਂ 02 ਨਵਾਂ ਸ਼ਹਿਰ ਤੋਂ 01 ਅਤੇ ਬੰਗਾ ਤੋਂ 0 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।