52 ਆਈ ਏ ਐਸ ਤੇ ਪੀ ਸੀ ਐਸ ਅਫ਼ਸਰਾਂ ਦੀਆਂ ਬਦਲੀਆਂ ਨੂੰ ਲੈ ਕੇ ਬਣਿਆ ਘਚੋਲਾ ਬਰਕਰਾਰ
ਚੰਡੀਗੜ੍ਹ, 7 ਜੂਨ, 2021: ਪੰਜਾਬ ਸਰਕਾਰ ਵੱਲੋਂ 22 ਆਈ ਏ ਐਸ ਤੇ 30 ਪੀ ਸੀ ਐਸ ਅਫ਼ਸਰਾਂ ਦੀਆਂ 26 ਮਈ , 2021 ਨੂੰ ਕੀਤੀਆਂ ਗਈਆਂ ਬਦਲੀਆਂ ਬਾਰੇ ਬੇਯਕੀਨੀ ਬਰਕਰਾਰ ਹੈ।
ਇਹਨਾਂ ਬਦਲੀਆਂ ਵਿਚ ਏ ਡੀ ਸੀ ਅਰਬਨ ਦੀ ਨਵੀਂ ਪੋਸਟ ਲਈ ਕੀਤੀਆਂ ਪੋਸਟਿੰਗਜ਼ ਵੀ ਸ਼ਾਮਲ ਸਨ।
ਇਨ੍ਹਾਂ ਹੁਕਮਾਂ ਤੁਰੰਤ ਬਾਅਦ ਹੀ ਸਰਕਾਰ ਦਾ ਨਵਾਂ ਹੁਕਮ ਆ ਗਿਆ ਜਿਸ ਤਹਿਤ ਇਹਨਾਂ ਅਫ਼ਸਰਾਂ ਨੂੰ 5 ਜੂਨ ਤੱਕ ਨਵੇਂ ਅਹੁਦੇ ਸਾਂਭਣ ਤੋਂ ਰੋਕ ਦਿੱਤਾ ਗਿਆ। ਇੰਨੇ ਨੂੰ ਸਰਕਾਰ ਨੇ 5 ਜੂਨ ਤੱਕ ਆਮ ਬਦਲੀਆਂ ’ਤੇ ਵੀ ਰੋਕ ਲਾ ਦਿੱਤੀ। ਇਸ ਰੋਕ ਲਈ ਕਰੋਨਾ ਰੋਕੂ ਕਾਰਜ ਦੱਸੇ ਗਏ ਸਨ .
ਅੱਜ 5 ਜੂਨ ਨੂੰ ਲੰਘੇ ਨੂੰ 48 ਘੰਟੇ ਦੇ ਕਰੀਬ ਦਾ ਸਮਾਂ ਬੀਤ ਗਿਆ ਹੈ । ਬਾਬੂਸ਼ਾਹੀ ਦੀ ਜਾਣਕਾਰੀ ਮੁਤਾਬਕ ਜਿਹੜੇ ਅਫ਼ਸਰ ਬਦਲੇ ਗਏ ਸਨ, ਉਹਨਾਂ ਵਿਚੋਂ ਬਹੁਤਿਆਂ ਨੇ ਆਪਣੀ ਨਵੀਂ ਪੋਸਟਿੰਗ ਵਾਲਾ ਅਹੁਦਾ ਨਹੀਂ ਸੰਭਾਲਿਆ। ਇਹਨਾਂ ਵਿਚੋਂ ਕੁਝ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਸਰਕਾਰ ਦੇ ਤਾਜ਼ਾ ਹੁਕਮਾਂ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਹੁਕਮ ਰੱਦ ਨਹੀਂ ਕੀਤੇ ਤੇ ਅਗਲੇ ਜਾਰੀ ਨਹੀਂ ਕੀਤੇ, ਅਜਿਹੇ ਵਿਚ ਉਹਨਾਂ ਮੌਜੂਦਾ ਪੋਸਟ ’ਤੇ ਕੰਮ ਕਰਨਾ ਹੀ ਬਿਹਤਰ ਸਮਝਿਆ ਹੈ ਤੇ ਅਗਲੇ ਹੁਕਮ ਆਉਣ ਮੁਤਾਬਕ ਹੀ ਕੰਮ ਕਰਨਗੇ।
ਮੁੱਖ ਸਕੱਤਰ ਦੇ ਦਫ਼ਤਰ ਤੋਂ ਲਈ ਜਾਣਕਾਰੀ ਅਨੁਸਾਰ ਵੀ ਅਜੇ ਕੋਈ ਨਵੀਂ ਹਦਾਇਤ ਜਾਂ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ । ਉਮੀਦ ਹੈ ਕੱਲ੍ਹ ਮੰਗਲਵਾਰ ਨੂੰ ਇਸ ਬਾਰੇ ਕੋਈ ਫ਼ੈਸਲਾ ਲਿਆ ਜਾਵੇ ।
ਇਹ ਵੀ ਯਾਦ ਰਹੇ ਕਿ ਲੋਕਲ ਬਾਡੀਜ਼ ਮਹਿਕਮੇ ਦੀਆਂ ਜੋ 6 ਪੋਸਟਾਂ ਖ਼ਤਮ ਕੀਤੀਆਂ ਗਈਆਂ ਸਨ , ਇਸ ਹੁਕਮ ਤੇ ਵੀ ਰੋਕ ਲਾ ਦਿੱਤੀ ਗਈ ਸੀ ।
ਇਹ ਵੀ ਯਾਦ ਰਹੇ ਕਿ ਬਦਲੇ ਹੋਏ ਕੁਝ ਅਫ਼ਸਰ ਨਾਖ਼ੁਸ਼ ਅਤੇ ਬੇਚੈਨ ਸਨ ਅਤੇ ਇਨ੍ਹਾਂ ਬਦਲੀਆਂ ਦੀ ਸਿਆਸੀ ਵਿਰੋਧੀਆਂ ਵੱਲੋਂ ਵੀ ਨੁਕਤਾਚੀਨੀ ਕੀਤੀ ਗਈ ਸੀ .
https://drive.google.com/file/d/1U2H8NMQ8IeQLo7l4gX97mwRmc_THHlqc/view?usp=sharing