ਹਰਿੰਦਰ ਨਿੱਕਾ
- ਪਿੰਡ ਮਹੋਲੀ ਤੇ ਕੁੱਪ ਕਲਾਂ ਤੋਂ ਲਏ ਗਏ ਕੋਵਿਡ-19 ਦੇ 101 ਨਮੂਨੇ ਜਾਂਚ ਲਈ ਭੇਜੇ
ਸੰਗਰੂਰ, 6 ਸਤੰਬਰ 2020 - ਡਿਪਟੀ ਕਮਿਸਨਰ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ ਵੱਖ ਪਿੰਡਾਂ ਵਿਚ ਕੋਵਿਡ -19 ਦੇ 101 ਨਮੂਨੇ ਲਏ ਗਏ ਤੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਮਹੋਲੀ ਕਲਾਂ ਤੇ ਕੱਪ ਕਲਾਂ ਤੋਂ ਕੋਵਿਡ 19 ਦੇ 101 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ। ਉਨਾਂ ਕਿਹਾ ਕਿ ਜਾਂਚ ਨਾਲ ਹੀ ਕੋਰੋਨਾਵਾਇਰਸ ਦੀ ਚੇਨ ਨੂੰ ਤੋੜ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਦੇ ਲੱਛਣ ਹੋਣ ਦੀ ਸੂਰਤ ‘ਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਰਾਬਤਾ ਕਰਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫਤ ਦਿੱਤੀਆ ਜਾ ਰਹੀਆ ਹਨ। ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਆਦਿ ਦਾ ਵਿਸੇਸ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਸੋਨਦੀਪ ਸਿੰਘ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜਾਰ ਖਾਂ, ਡਾ. ਰੂਨਾ, ਡਾ. ਸਹਿਨਾਜ, ਸੰਦੀਪ ਕੌਰ, ਰਣਦੀਪ ਕੌਰ, ਰਾਜੇਸ ਰਿਖੀ, ਏ.ਐਨ.ਐਮ. ਵੀਰਪਾਲ ਕੌਰ ਆਦਿ ਹਾਜਰ ਸਨ।